ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 9 ਫਰਵਰੀ
ਟਿਕਟਾਂ ਦੀ ਵੰਡ ਨੂੰ ਲੈ ਕੇ ਆਪਣੇ ਆਪ ਨਾਲ ਹੋਈ ਕਾਣੀ ਵੰਡ ਨੂੰ ਮਹਿਸੂਸਦਿਆਂ ਕਾਂਗਰਸੀ ਆਗੂ ਦਾਮਨ ਥਿੰਦ ਬਾਜਵਾ ਨੇ ਭਾਜਪਾ ਦਾ ਕਮਲ ਫੜ ਲਿਆ। ਟਿਕਟਾਂ ਦੀ ਵੰਡ ਮੌਕੇ ਕਾਂਗਰਸ ਹਾਈ ਕਮਾਂਡ ਵੱਲੋਂ ਜਸਵਿੰਦਰ ਸਿੰਘ ਧੀਮਾਨ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਦਾਮਨ ਬਾਜਵਾ ਦੀ ਨਰਾਜ਼ਗੀ ਉਭਰ ਕੇ ਸਾਹਮਣੇ ਆ ਗਈ ਸੀ। ਦਾਮਨ ਬਾਜਵਾ ਵੱਲੋਂ ਪਹਿਲਾਂ ਅਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰ ਦਿਤੇ ਗਏ ਸਨ ਪਰ ਬਾਅਦ ਵਿਚ ਆਪਣੇ ਕਾਗਜ਼ ਵਾਪਸ ਲੈ ਲਏ। ਭਾਜਪਾ ਆਗੂਆਂ ਡਾ. ਬੁੱਧ ਰਾਮ ਪ੍ਰੇਮੀ ਸਟੇਟ ਮੈਂਬਰ ਐੱਸਸੀ ਮੋਰਚਾ ਬੀਜੇਪੀ ਪੰਜਾਬ, ਨੇ ਦਾਮਨ ਦੀ ਸੁਨਾਮ ਸਥਿਤ ਰਿਹਾਇਸ਼ ’ਤੇ ਪਹੁੰਚ ਕੇ ਉਸ ਦਾ ਸਵਾਗਤ ਕੀਤਾ।