ਚੰਡੀਗੜ੍ਹ (ਟਨਸ): ਪੰਜਾਬ ਸਰਕਾਰ ਨੇ ਅੱਜ 24 ਆਈ.ਏ.ਐੱਸ ਅਤੇ 9 ਪੀ.ਸੀ.ਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ| ਨਵੇਂ ਹੁਕਮਾਂ ਅਨੁਸਾਰ ਅਰੁਣ ਸੇਖੜੀ ਨੂੰ ਲੇਬਰ ਕਮਿਸ਼ਨਰ, ਜਸਵਿੰਦਰ ਕੌਰ ਸਿੱਧੂ ਨੂੰ ਸਕੱਤਰ ਗ੍ਰਹਿ ਵਿਭਾਗ, ਡੀਪੀਐੱਸ ਖਰਬੰਦਾ ਨੂੰ ਤਕਨੀਕੀ ਸਿੱਖਿਆ ਦਾ ਡਾਇਰੈਕਟਰ, ਰਾਜੀਵ ਪਰਾਸ਼ਰ ਨੂੰ ਜੰਗਲਾਤ ਵਿਭਾਗ ਦਾ ਵਿਸ਼ੇਸ਼ ਸਕੱਤਰ, ਵਿਪੁਲ ਉਜਵਲ ਨੂੰ ਜਲ ਸਪਲਾਈ ਦਾ ਵਿਸ਼ੇਸ਼ ਸਕੱਤਰ, ਰਾਮਵੀਰ ਨੂੰ ਮਾਰਕਫੈਡ ਦਾ ਐਮ.ਡੀ, ਸੁਮੀਤ ਜਾਰੰਗਲ ਨੂੰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦਾ ਡਾਇਰੈਕਟਰ ਲਾਇਆ ਗਿਆ ਹੈ, ਇਸ ਤੋਂ ਇਲਾਵਾ ਉਨ੍ਹਾਂ ਨੂੰ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਡਾਇਰੈਕਟਰ ਅਤੇ ਪ੍ਰੋਟੋਕੋਲ ਤੇ ਪ੍ਰਾਹੁਣਚਾਰੀ ਵਿਭਾਗ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ| ਪ੍ਰਸ਼ਾਸਕੀ ਫੇਰ-ਬਦਲ ਤਹਿਤ ਗੁਰਪ੍ਰੀਤ ਸਿੰਘ ਖਹਿਰਾ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ, ਮਾਧਵੀ ਕਟਾਰੀਆ ਨੂੰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਦਾ ਵਿਸ਼ੇਸ਼ ਸਕੱਤਰ, ਬੀ. ਸ੍ਰੀਨਿਵਾਸਨ ਨੂੰ ਖਣਨ ਵਿਭਾਗ ਦਾ ਡਾਇਰੈਕਟਰ, ਕੁਮਾਰ ਸੌਰਭ ਨੂੰ ਆਬਕਾਰੀ ਤੇ ਕਰ ਵਿਭਾਗ ਦਾ ਸਪੈਸ਼ਲ ਸਕੱਤਰ, ਪੂਨਮਦੀਪ ਕੌਰ ਨੂੰ ਪੀ.ਆਰ.ਟੀ.ਸੀ ਦੀ ਮੈਨੇਜਿੰਗ ਡਾਇਰੈਕਟਰ, ਕੋਮਲ ਮਿੱਤਲ ਨੂੰ ਖੁਰਾਕ ਤੇ ਸਪਲਾਈ ਵਿਭਾਗ ਦਾ ਵਧੀਕ ਸਕੱਤਰ, ਅਭਿਜੀਤ ਕਪਲਿਸ਼ ਨੂੰ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ, ਸੰਦੀਪ ਕੁਮਾਰ ਨੂੰ ਏਡੀਸੀ (ਅਰਬਨ) ਹੁਸ਼ਿਆਰਪੁਰ ਲਾਇਆ ਗਿਆ ਹੈ| ਇਸੇ ਤਰ੍ਹਾਂ ਸ੍ਰੀਮਤੀ ਪੱਲਵੀ ਨੂੰ ਨਗਰ ਨਿਗਮ ਬਠਿੰਡਾ ਦੀ ਕਮਿਸ਼ਨਰ, ਹਿਮਾਂਸ਼ੂ ਜੈਨ ਨੂੰ ਮੁੱਖ ਮੰਤਰੀ ਨਾਲ ਵਧੀਕ ਪ੍ਰਮੁੱਖ ਸਕੱਤਰ, ਵਰਜੀਤ ਵਾਲੀਆ ਨੂੰ ਏਡੀਸੀ (ਦਿਹਾਤੀ ਵਿਕਾਸ) ਸੰਗਰੂਰ ਲਗਾਇਆ ਗਿਆ ਹੈ| ਗੁਰਪ੍ਰੀਤ ਔਲਖ ਨੂੰ ਏਡੀਸੀ (ਅਰਬਨ) ਮੁਕਤਸਰ, ਸੋਨਾ ਥਿੰਦ ਨੂੰ ਏਡੀਸੀ (ਅਰਬਨ) ਰੋਪੜ, ਦਲਵਿੰਦਰਜੀਤ ਸਿੰਘ ਨੂੰ ਪੰਜਾਬ ਸਟੇਟ ਐਗਰੀਕਲਚਰ ਮਾਰਕੀਟਿੰਗ ਬੋਰਡ ’ਚ ਵਧੀਕ ਸਕੱਤਰ, ਕੁਲਜੀਤ ਪਾਲ ਸਿੰਘ ਮਾਹੀ ਨੂੰ ਰੱਖਿਆ ਸੇਵਾਵਾਂ ਦੇ ਵਧੀਕ ਸਕੱਤਰ ਤੋਂ ਇਲਾਵਾ ਡੀ.ਪੀ.ਆਈ ਸਕੂਲਜ਼ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਰਿੰਦਰਪਾਲ ਸਿੰਘ ਬਾਜਵਾ ਨੂੰ ਐੱਸ.ਡੀ.ਐਮ ਦੀਨਾ ਨਗਰ, ਨਵਰਾਜ ਸਿੰਘ ਬਰਾੜ ਨੂੰ ਮੁੱਖ ਮੰਤਰੀ ਦਫ਼ਤਰ ਵਿਚ ਡਿਪਟੀ ਸਕੱਤਰ, ਉਦੈਦੀਪ ਸਿੰਘ ਸਿੱਧੂ ਨੂੰ ਵਿੱਤ ਵਿਭਾਗ ਵਿਚ ਡਿਪਟੀ ਸਕੱਤਰ, ਇਨਾਇਤ ਨੂੰ ਐੱਸ.ਡੀ.ਐਮ ਬਠਿੰਡਾ ਅਤੇ ਦੇਵਦਰਸ਼ਦੀਪ ਸਿੰਘ ਨੂੰ ਸਹਾਇਕ ਕਮਿਸ਼ਨਰ ਜਨਰਲ (ਸੰਗਰੂਰ) ਤਾਇਨਾਤ ਕੀਤਾ ਗਿਆ ਹੈ।