ਪਠਾਨਕੋਟ: ਲਾਇਨਜ਼ ਕਲੱਬ ਪਠਾਨਕੋਟ ਗਰੇਟਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿੱਚ ਪ੍ਰਧਾਨ ਡਾ. ਮਨੂ ਸ਼ਰਮਾ ਦੀ ਅਗਵਾਈ ਹੇਠ ਹੋਣਹਾਰ ਵਿਦਿਆਰਥਣਾਂ ਨੂੰ 11 ਹਜ਼ਾਰ ਰੁਪਏ ਦੀ ਵਜ਼ੀਫਾ ਰਾਸ਼ੀ ਵੰਡੀ ਗਈ। ਇਸ ਮੌਕੇ ਜ਼ੋਨ ਚੇਅਰਮੈਨ ਰਿਤੇਸ਼ ਮਹਾਜਨ, ਐੱਸਡੀ ਭੱਲਾ, ਬਲਬੀਰ ਮਹਾਜਨ, ਰਾਜੀਵ ਗੁਪਤਾ, ਅਰਵਿੰਦਰ ਬੰਟਾ, ਪ੍ਰਦੀਪ ਭਾਰਦਵਾਜ਼, ਮਨੀਸ਼ ਚੌਹਾਨ, ਵਿਪਨ ਗੁਪਤਾ, ਰਾਜਨ ਗੁਪਤਾ, ਅਸ਼ਵਨੀ ਮਹਾਜਨ ਆਦਿ ਹਾਜ਼ਰ ਸਨ। ਪ੍ਰਧਾਨ ਡਾ. ਮਨੂ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਕਲੱਬ ਵੱਲੋਂ ਅਜਿਹੇ ਕਈ ਪ੍ਰਾਜੈਕਟ ਕੀਤੇ ਜਾਣਗੇ। -ਪੱਤਰ ਪ੍ਰੇਰਕ