ਨਵੀਂ ਦਿੱਲੀ, 24 ਮਈ
ਭਾਰਤ ਵਿਚ ਓਮੀਕਰੋਨ ਬੀਏ.5 ਰੂਪ ਦਾ ਦੂਜਾ ਮਰੀਜ਼ ਮਿਲਿਆ ਹੈ। ਦੱਖਣੀ ਅਫਰੀਕਾ ਵਿਚ ਰਹਿਣ ਵਾਲਾ ਇਹ ਸ਼ਖਸ ਪਹਿਲੀ ਮਈ ਨੂੰ ਆਪਣੇ ਮਾਪਿਆਂ ਨੂੰ ਮਿਲਣ ਲਈ ਗੁਜਰਾਤ ਦੇ ਵਡੋਦਰਾ ਪੁੱਜਿਆ ਸੀ। ਇਸ ਵਿਅਕਤੀ ਦੀ ਉਮਰ 29 ਸਾਲ ਹੈ। ਵਡੋਦਰਾ ਨਗਰ ਨਿਗਮ ਦੇ ਮੁੱਖ ਸਿਹਤ ਅਧਿਕਾਰੀ ਡਾ. ਦੇਵੇਸ਼ ਪਟੇਲ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਉਹ 10 ਮਈ ਨੂੰ ਨਿਊਜ਼ੀਲੈਂਡ ਚਲਾ ਗਿਆ ਸੀ। ਉਸ ਦੇ ਸੈਂਪਲ ਗਾਂਧੀਨਗਰ ਭੇਜੇ ਗਏ ਸਨ ਤੇ ਅੱਜ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ।