ਫਰੀਦਾਬਾਦ: ਅਪਰਾਧ ਸ਼ਾਖਾ ਦੇ ਸੈਂਟਰਲ ਇੰਚਾਰਜ ਜਗਮਿੰਦਰ ਦੀ ਟੀਮ ਨੇ ਚੋਰੀ ਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਮੁਲਜ਼ਮਾਂ ਰਵੀ ਉਰਫ਼ ਰੰਗਾ (25) ਅਤੇ ਰੋਹਿਤ (20) ਨੂੰ ਗ੍ਰਿਫਤਾਰ ਕੀਤਾ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਥਾਣਾ ਸਦਰ ਬੱਲਭਗੜ੍ਹ ਆਈਐੱਮਟੀ ਖੇਤਰ ਵਿੱਚੋਂ ਦੋਵਾਂ ਮੁਲਜ਼ਮਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਬੱਲਭਗੜ੍ਹ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨਾਜਾਇਜ਼ ਹਥਿਆਰਾਂ ਸਮੇਤ ਚੋਰੀ ਤੇ ਖੋਹ ਦੀਆਂ 11 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 3 ਮੋਟਰਸਾਈਕਲ, 1 ਐਕਟਿਵਾ ਸਕੂਟੀ ਅਤੇ 23000 ਰੁਪਏ ਨਗਦੀ ਬਰਾਮਦ ਕੀਤੀ ਗਈ ਹੈ। -ਪੱਤਰ ਪ੍ਰੇਰਕ