ਨਵੀਂ ਦਿੱਲੀ, 12 ਜਨਵਰੀ
ਭਾਰਤ ਅਤੇ ਅਮਰੀਕਾ ਦੇ ਅਧਿਕਾਰੀਆਂ ਨੇ ਅੱਜ ਦਹਿਸ਼ਤਵਾਦ ਦੇ ਟਾਕਰੇ, ਸਾਈਬਰ ਸੁਰੱਖਿਆ ਅਤੇ ਹੋਰ ਕਈ ਮੁੱਦਿਆਂ ’ਤੇ ਚੱਲ ਰਹੇ ਸਹਿਯੋਗ ਦੀ ਸਮੀਖਿਆ ਕੀਤੀ। ਹੋਮਲੈਂਡ ਸੁਰੱਖਿਆ ਵਾਰਤਾ ’ਚ ਦੋਵੇਂ ਮੁਲਕਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਾਜ਼ਰੀ ਭਰੀ। ਵਰਚੁਅਲੀ ਹੋਈ ਮੀਟਿੰਗ ਦੌਰਾਨ ਅਧਿਕਾਰੀਆਂ ਨੇ ਸੁਰੱਖਿਆ ਸਹਿਯੋਗ ’ਚ ਹੋਰ ਮੌਕੇ ਪੈਦਾ ਕਰਨ ਲਈ ਉਠਾਏ ਗਏ ਕਦਮਾਂ ਬਾਰੇ ਵੀ ਚਰਚਾ ਕੀਤੀ। ਮੀਟਿੰਗ ਦੀ ਸਹਿ-ਮੇਜ਼ਬਾਨੀ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਕੀਤੀ। ਦੋਵੇਂ ਮੁਲਕਾਂ ਦੇ ਅਧਿਕਾਰੀਆਂ ਨੇ ਭਾਈਵਾਲੀ ’ਤੇ ਤਸੱਲੀ ਜ਼ਾਹਿਰ ਕੀਤੀ ਅਤੇ ਦੁਵੱਲੇ ਸਬੰਧਾਂ ਨੂੰ ਹੋਰ ਡੂੰਘਾ ਕਰਨ ’ਤੇ ਸਹਿਮਤੀ ਪ੍ਰਗਟਾਈ। ਬਿਆਨ ’ਚ ਕਿਹਾ ਗਿਆ ਕਿ ਇਸ ਸਾਲ ਮੰਤਰੀ ਪੱਧਰ ਦੀ ਗ੍ਰਹਿ ਸੁਰੱਖਿਆ ਵਾਰਤਾ ਹੋਵੇਗੀ। -ਪੀਟੀਆਈ