ਦੇਹਰਾਦੂਨ, 27 ਅਪਰੈਲ
ਉੱਤਰਾਖੰਡ ਵਿੱਚ ਰੁੜਕੀ ਨੇੜੇ ਡਾਡਾ ਜਲਾਲਪੁਰ ਪਿੰਡ ਵਿੱਚ ‘ਹਿੰਦੂ ਮਹਾਪੰਚਾਇਤ’ ਨੂੰ ਰੋਕਣ ਲਈ ਧਾਰਾ 144 ਤਹਿਤ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ ਅਤੇ ਪ੍ਰੋਗਰਾਮ ਨਾਲ ਸਬੰਧ 33 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਪ੍ਰੋਗਰਾਮ ਅੱਜ ਹੋਣਾ ਸੀ। 16 ਅਪਰੈਲ ਨੂੰ ਹਨੂੰਮਾਨ ਜੈਅੰਤੀ ਮੌਕੇ ਕੱਢੇ ਗਏ ਜਲੂਸ ‘ਤੇ ਪਥਰਾਅ ਤੋਂ ਬਾਅਦ ਪਿੰਡ ਡਾਡਾ ਜਲਾਲਪੁਰ ‘ਚ ਫਿਰਕੂ ਤਣਾਅ ਪੈਦਾ ਹੋ ਗਿਆ ਸੀ। ਬੀਤੇ ਦਿਨ ਸੁਪਰੀਮ ਕੋਰਟ ਨੇ ਸਪਸ਼ਟ ਕਰ ਦਿੱਤਾ ਸੀ ਕਿ ਜੇ ਮਹਾਂ ਪੰਚਾਇਤ ਦੌਰਾਨ ਕਿਸੇ ਧਰਮ ਵਿਸ਼ੇਸ਼ ਖ਼ਿਲਾਫ਼ ਵਿਵਾਦਤ ਟਿੱਪਣੀ ਕੀਤੀ ਗਈ ਤਾਂ ਉਸ ਦੀ ਜ਼ਿੰਮੇਵਾਰੀ ਰਾਜ ਦੇ ਮੁੱਖ ਸਕੱਤਰ ਦੀ ਹੋਵੇਗੀ।