ਚੰਡੀਗੜ੍ਹ: ਹੌਲੀਵੁੱਡ ਅਦਾਕਾਰ ਜੇਸਨ ਮਮੋਆ ਅਤੇ ਲੀਜ਼ਾ ਬੋਨੇਟ ਨੇ ਆਪਣੇ ਵਿਆਹ ਤੋਂ 16 ਸਾਲ ਬਾਅਦ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਆਖਿਆ ਕਿ ਉਹ ਆਪਣਾ ਰਿਸ਼ਤਾ ਖ਼ਤਮ ਕਰ ਰਹੇ ਹਨ। ਦੋਵਾਂ ਨੇ ਇੰਸਟਾਗ੍ਰਾਮ ’ਤੇ ਇੱਕ ਸਾਂਝਾ ਪੱਤਰ ਮਮੋਆ ਦੇ ਅਕਾਊਂਟ ਰਾਹੀਂ ਸਾਂਝਾ ਕੀਤਾ ਹੈ ਜਿਸ ਵਿਚ ਉਨ੍ਹਾਂ ਆਖਿਆ, ‘‘ਅਸੀਂ ਸਾਰਿਆਂ ਨੇ ਪਰਿਵਰਤਨਸ਼ੀਲ ਸਮਿਆਂ ਦੇ ਨਿਚੋੜ ਤੇ ਤਬਦੀਲੀਆਂ ਨੂੰ ਮਹਿਸੂਸ ਕੀਤਾ ਹੈ… ਇੱਕ ਇਨਕਲਾਬ ਸਾਹਮਣੇ ਆਇਆ ਹੈ ਅਤੇ ਸਾਡਾ ਪਰਿਵਾਰ ਤਿਆਗ ਨਹੀਂ ਹੈ… ਅਜਿਹੇ ਹਾਲਾਤ ’ਚੋਂ ਉੱਭਰਨਾ ਅਤੇ ਅੱਗੇ ਵਧਣਾ… ਇਸ ਲਈ ਅਸੀਂ ਆਪਣੇ ਪਰਿਵਾਰ ਬਾਰੇ ਖ਼ਬਰ ਸਾਂਝੀ ਕਰਦੇ ਹਾਂ ਕਿ ਹੁਣ ਸਾਡੇ ਰਾਹ ਵੱਖੋ-ਵੱਖ ਹੋ ਰਹੇ ਹਾਂ। ਅਸੀਂ ਖ਼ਬਰ ਵਜੋਂ ਇਹ ਜਾਣਕਾਰੀ ਸਾਂਝੀ ਨਹੀਂ ਕਰ ਰਹੇ ਪਰ ਕੁਝ ਵੀ ਹੋਵੇ…ਜਿਵੇਂ ਅਸੀਂ ਆਪਣੇ ਜੀਵਨ ਬਾਰੇ ਗੱਲ ਕੀਤੀ ਹੈ, ਸ਼ਾਇਦ ਅਸੀਂ ਇਮਾਨਦਾਰੀ ਤੇ ਸਨਮਾਨ ਨਾਲ ਬਹੁਤ ਕੁਝ ਕਰ ਸਕਦੇ ਹਾਂ। ਸਾਡੇ ਦਰਮਿਆਨ ਪਿਆਰ ਉਸੇ ਤਰ੍ਹਾਂ ਬਣਿਆ ਰਹੇਗਾ ਜਿਸ ਤਰ੍ਹਾਂ ਜਾਣਿਆ ਜਾਂਦਾ ਜਾਂ ਹੁੰਦਾ ਹੈ। ਅਸੀਂ ਕੁਝ ਕਰਕੇ ਦਿਖਾਉਣ ਲਈ ਇੱਕ-ਦੂਜੇ ਤੋਂ ਵੱਖ ਹੋ ਰਹੇ ਹਾਂ… ਸਾਡੀ ਆਪਣੇ ਬੱਚਿਆਂ ਤੇ ਜ਼ਿੰਦਗੀ ਪ੍ਰਤੀ ਅਤੁੱਟ ਸ਼ਰਧਾ ਹੈ। ਜਿੰਨਾ ਸੰਭਵ ਹੈ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਰਹੇ ਹਾਂ। -ਜੇ ਅਤੇ ਐੱਲ’’ ਜਾਣਕਾਰੀ ਅਨੁਸਾਰ ਮਮੋਆ (42) ਅਤੇ ਬੋਨੇਟ (54) ਦੀ 2005 ਵਿੱਚ ਦੋਸਤੀ ਹੋਈ ਸੀ ਅਤੇ ਦੋਵੇਂ 2017 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਉਨ੍ਹਾਂ ਦਾ ਵਿਆਹ 4 ਸਾਲ ਤੱਕ ਨਿਭਿਆ ਅਤੇ ਦੋਵਾਂ ਦੇ ਦੋ ਬੱਚੇ ਪੁੱਤਰ ਨੇਕੋਆ ਵੋਲਫ ਅਤੇ ਧੀ ਲੋਲਾ ਹੈ। -ਟ੍ਰਿਬਿਊਨ ਵੈੱਬ ਡੈਸਕ