ਪੱਤਰ ਪ੍ਰੇਰਕ
ਰਾਏਕੋਟ, 30 ਅਗਸਤ
ਜੇਸੀਆਈ ਇੰਟਰਨੈਸ਼ਨਲ ਦੇ ਜ਼ੋਨ-1 ਦੇ ਗਵਰਨਿੰਗ ਬੋਰਡ ਦੀ ਮੀਟਿੰਗ ਸਥਾਨਕ ਏ-9 ਹੋਟਲ ਵਿੱਚ ਜ਼ੋਨ-1 ਦੀ ਪ੍ਰਧਾਨ ਜੋਤੀ ਸਹਿਦੇਵ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਹਿਮਾਚਲ ਤੋਂ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਦੀ ਮੇਜ਼ਬਾਨੀ ਜੇਸੀਆਈ ਕਲੱਬ ਰਾਏਕੋਟ ਵਲੋਂ ਪ੍ਰਧਾਨ ਸੰਦੀਪ ਸਿੰਘ ਸੋਨੀ ਦੀ ਅਗਵਾਈ ’ਚ ਕੀਤੀ ਗਈ। ਜ਼ੋਨ ਪ੍ਰਧਾਨ ਮੈਡਮ ਜੋਤੀ ਸਹਿਦੇਵ ਨੇ ਦੱਸਿਆ ਕਿ ਮੀਟਿੰਗ ਵਿੱਚ ਜੇਸੀਆਈ ਇਕ ਯੂਥ ਆਰਗੀਨਾਈਜੇਸ਼ਨ ਹੈ ਜੋ ਸਮਾਜ ਭਲਾਈ ਕੰਮਾਂ ਦੇ ਨਾਲ ਨਾਲ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਜੇਸੀਆਈ ਵਲੋਂ ਹਰ ਸਾਲ 9 ਤੋਂ 15 ਸਤੰਬਰ ਤੱਕ ਮਨਾਏ ਜਾਂਦੇ ਜੇਸੀਆਈ ਹਫਤੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਮੀਟਿੰਗ ਵਿੱਚ ਸੰਸਥਾ ਵਲੋਂ ਪਿਛਲੇ 6 ਮਹੀਨਿਆਂ ਦੌਰਾਨ ਕੀਤੇ ਗਏ ਕੰਮਾਂ ਅਤੇ ਆਉਣ ਵਾਲੇ ਸਮੇਂ ਦੌਰਾਨ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਜੇਸੀ ਜਗਦੀਪ ਸਿੰਘ ਕਲਸੀ, ਮੁਹੰਮਦ ਅਖਤਰ ਜੁਬੇਰੀ, ਨਰੇਸ਼ ਵਰਮਾ, ਅਜੈ ਗੋਗਨਾ, ਮਹੇਸ਼ ਗੁਪਤਾ, ਅਜੇ ਗੋਗਨਾ, ਕੇਸ਼ਵ ਅਰੋੜਾ, ਸਕੱਤਰ ਸੁਖਜਿੰਦਰ ਸਿੰਘ ਰੌਕੀ, ਜਸਪਾਲ ਸਿੰਘ ਕੁਤਬਾ, ਨਵਦੀਪ ਸਿੰਘ ਸੰਘਾ, ਸਿਧਾਰਥ ਸ਼ਰਮਾ, ਡਾ. ਹਰੀਸ਼ ਜੈਨ ਤੋਂ ਇਲਾਵਾ ਹੋਰ ਕਈ ਮੈਂਬਰ ਵੀ ਹਾਜ਼ਰ ਸਨ।