ਪੱਤਰ ਪ੍ਰੇਰਕ
ਟੋਹਾਣਾ, 13 ਜਨਵਰੀ
ਬੀਤੀ ਸ਼ਾਮ ਨੂੰ ਚੋਪਾਲ ਵਿੱਚ ਤਾਸ਼ ਖੇਡਣ ਤੋਂ ਮਨਾ ਕਰਨ ’ਤੇ ਚੋਪਾਲ ਦੇ ਪ੍ਰਬੰਧਕ ਸ਼ੀਸਪਾਲ (47) ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਸਿਟੀ ਥਾਣਾ ਐੱਸ.ਐੱੱਚ.ਓ. ਵਿਜੇਂਦਰ ਕੁਮਾਰ ਤੇ ਪੁਲੀਸ ਟੀਮ ਮੌਕੇ ’ਤੇ ਪੁੱਜੀ ਤੇ ਹਾਲਾਤ ਦਾ ਜਾਇਜ਼ਾ ਲਿਆ। ਸਿਟੀ ਪੁਲੀਸ ਟੋਹਾਣਾ ਨੇ ਮ੍ਰਿਤਕ ਦੇ ਚਾਚੇ ਮਨੋਜ ਕੁਮਾਰ ਦੀ ਸ਼ਿਕਾਇਤ ’ਤੇ ਤਿੰਨ ਭਰਾਵਾਂ ਕਰਮਵੀਰ, ਪਰਮਵੀਰ, ਪਰਮਜੀਤ ਤੇ ਇਨ੍ਹਾਂ ਦੇ ਪਿਤਾ ਪ੍ਰੇਮ ਸਿੰਘ ਵਿਰੁੱਧ ਕਤਲ ਤੇ ਹੋਰ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਦੇਰ ਸ਼ਾਮ ਤਿੰਨ ਭਰਾ ਸ਼ੀਸਪਾਲ ਕੋਲੋਂ ਚੋਪਾਲ ਦੀ ਚਾਬੀ ਲੈਣ ਆਏ ਉਸਨੇ ਤਾਸ਼ ਖੇਡਣ ਵਾਸਤੇ ਚਾਬੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ’ਤੇ ਉਹ ਗਾਲੀ ਗਲੋਚ ’ਤੇ ਉਤਰ ਆਏ ਤੇ ਥੋੜੀ ਦੇਰ ਬਾਅਦ ਹੀ ਡਾਂਗਾ ਸੋਟਿਆ ਨਾਲ ਲੈਸ ਹੋ ਕੇ ਆਏ ਤੇ ਸ਼ੀਸਪਾਲ ਨਾਲ ਕੁੱਟਮਾਰ ਕੀਤੀ। ਗੰਭੀਰ ਹਾਲਤ ਵਿੱਚ ਸ਼ੀਸਪਾਲ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦਾ ਪੋਸਟਮਾਰਟਮ ਤੋਂ ਬਾਅਦ ਡਾਂਗਰਾ ਦੇ ਸਵਰਗ ਆਸ਼ਰਮ ਵਿੱਚ ਸਸਕਾਰ ਕਰ ਦਿੱਤਾ ਗਿਆ। ਮੁਲਜ਼ਮ ਘਰੋਂ ਫ਼ਰਾਰ ਦੱਸੇ ਜਾ ਰਹੇ ਹਨ।