ਪੱਤਰ ਪ੍ਰੇਰਕ
ਪਟਿਆਲਾ, 26 ਮਈ
ਪੰਜਾਬ ਵਿਧਾਨ ਸਭਾ ਸਰਕਾਰੀ ਵਪਾਰਕ ਕਮੇਟੀ ਦੇ ਮੈਂਬਰ ਤੇ ਹਲਕਾ ਬੁਢਲਾਡਾ ਤੋਂ ਵਿਧਾਇਕ ਪ੍ਰਿ. ਬੁੱਧ ਰਾਮ ਪਟਿਆਲਾ ਪੁੱਜੇ, ਜਿਨ੍ਹਾਂ ਨੇ ਇੱਥੇ ਕੁਝ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਆਪਣੇ ਵੱਲੋਂ ਕੀਤੇ ਵਾਅਦਿਆਂ ਤੇ ਦਾਅਵਿਆਂ ਦੀ ਪੱਕੀ ਹੈ। ਕੋਰ ਕਮੇਟੀ ਚੇਅਰਮੈਨ ਪ੍ਰਿ. ਬੁੱਧ ਰਾਮ ਨੇ ਇੱਥੇ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਚਰਚਾ ਕੀਤੀ ਤੇ ਕਿਹਾ ਕਿ ਸਭ ਨੂੰ ਬਣਦਾ ਹੱਕ ਮਿਲੇਗਾ।ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਵਿਚ ਬੇਸ਼ੱਕ ਕੋਈ ਵੀ ਪੱਧਰ ਦਾ ਕਰਮਚਾਰੀ ਜਾਂ ਅਧਿਕਾਰੀ ਕਿਉਂ ਨਾ ਹੋਵੇ।