ਅਰਾਮਬਾਗ (ਪੱਛਮੀ ਬੰਗਾਲ), 2 ਅਕਤੂਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਉਹ ਝਾਰਖੰਡ ਸਰਕਾਰ ਨੂੰ ਅਪੀਲ ਕਰਨਗੇ ਕਿ ਉਹ ਇਲਾਕੇ ’ਚ ਹੜ੍ਹ ਦੀ ਸਮੱਸਿਆ ਦੇ ਹੱਲ ਲਈ ਉਨ੍ਹਾਂ ਦੀ ਸਰਕਾਰ ਨਾਲ ਸਲਾਹ-ਮਸ਼ਵਰਾ ਕਰ ਕੇ ਯੋਜਨਾ ਤਿਆਰ ਕਰੇ। ਬੈਨਰਜੀ ਨੇ ਹੁਗਲੀ ਜ਼ਿਲ੍ਹੇ ਦੇ ਆਰਾਮਬਾਗ ਰਾਹਤ ਕੈਂਪ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਹੜ੍ਹਾਂ ਦੀ ਰੋਕਥਾਮ ਲਈ ਇੱਕ ‘ਮਾਸਟਰ ਪਲਾਨ’ ਤਿਆਰ ਕਰਨ ਦੀ ਅਪੀਲ ਕਰਨਗੇ। ਉਨ੍ਹਾਂ ਕਿਹਾ, ‘‘ਇਹ ਹੜ੍ਹ ਮਨੁੱਖੀ ਕਾਰਨਾਂ ਕਰ ਕੇ ਆਇਆ ਹੈ। ਮੈਂ ਝਾਰਖੰਡ ਨੂੰ ਸਾਡੇ ਨਾਲ ਸਲਾਹ-ਮਸ਼ਵਰਾ ਕਰ ਕੇ ਇੱਕ ਯੋਜਨਾ ਤਿਆਰ ਕਰਨ ਦੀ ਅਪੀਲ ਕਰਾਂਗੀ। ਹੜ੍ਹ ਆਉਣ ਤੋਂ ਰੋਕਣ ਲਈ ਕੇਂਦਰ ਨੂੰ ਇੱਕ ਮਾਸਟਰ ਪਲਾਨ ਤਿਆਰ ਕਰਨ ਦੀ ਅਪੀਲ ਵੀ ਕਰਾਂਗੀ। ਜੇਕਰ ਝਾਰਖੰਡ ’ਚ ਡੈਮਾਂ ਵਿੱਚੋਂ ਗਾਰ ਦੀ ਸਫ਼ਾਈ ਕੀਤੀ ਗਈ ਹੁੰਦੀ ਤਾਂ ਬੰਗਾਲ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪੈਂਦਾ।’’ -ਪੀਟੀਆਈ