ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 5 ਅਕਤੂਬਰ
ਬਠਿੰਡਾ ਲੋਕ ਸਭਾ ਹਲਕਾ ਤੋਂ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇੱਥੇ ਉਪ ਮੰਡਲ ਪੱਧਰ ਦੇ ਸਿਵਲ ਹਸਪਤਾਲ ਵਿੱੱਚ ਲੱਗੇ ਆਕਸੀਜਨ ਪਲਾਂਟ ਦਾ ਉਦਘਾਟਨ ਕਰਕੇ ਆਕਸੀਜਨ ਸਿਲੰਡਰ ਭਰਨ ਲਈ ਤੀਹ ਲੱਖ ਰੁਪਏ ਦੀ ਲਾਗਤ ਨਾਲ ਬੂਸਟਰ ਪ੍ਰਾਜੈਕਟ ਲਗਾਉਣ ਦਾ ਐਲਾਨ ਕੀਤਾ। ਉਦਘਾਟਨ ਉਪਰੰਤ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਦ ਕਰੋਨਾ ਮਹਾਮਾਰੀ ਸਿਖ਼ਰਾਂ ’ਤੇ ਸੀ ਤਾਂ ਉਸ ਸਮੇਂ ਪੰਜਾਬ ਸਰਕਾਰ ਜਨਤਾ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਨਾਕਾਮ ਹੋਈ। ਬੀਬੀ ਬਾਦਲ ਨੇ ਦੱਸਿਆ ਕਿ ਉਕਤ ਪਲਾਂਟ ਇੱਕ ਮਿੰਟ ਵਿੱਚ ਢਾਈ ਸੌ ਲਿਟਰ ਆਕਸੀਜਨ ਤਿਆਰ ਕਰਦਾ ਹੈ ਤੇ ਇਸਦੀ 25 ਸੌ ਲਿਟਰ ਆਕਸੀਜਨ ਜਮ੍ਹਾਂ ਰੱਖਣ ਦੀ ਸਮਰੱਥਾ ਹੈ। ਇਸ ਮੌਕੇ ਜਸਵਿੰਦਰ ਸਿੰਘ ਜੈਲਦਾਰ, ਅਵਤਾਰ ਮੈਂਨੂੰਆਣਾ, ਸੁਖਬੀਰ ਸਿੰਘ ਚੱਠਾ ਆਦਿ ਹਾਜ਼ਰ ਸਨ।