ਪੱਤਰ ਪ੍ਰੇਰਕ
ਫਗਵਾੜਾ, 10 ਮਾਰਚ
ਫਗਵਾੜਾ ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ 37,102 ਵੋਟਾਂ ਨਾਲ ਦੂਸਰੀ ਵਾਰ ਵਿਧਾਇਕ ਬਣ ਗਏ ਹਨ, ਜਦਕਿ ਪੰਜਾਬ ਬਸਪਾ ਦੇ ਪ੍ਰਧਾਨ ਤੇ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਤੀਸਰੇ ਸਥਾਨ ’ਤੇ ਰਹੇ ਹਨ। ਬਲਵਿੰਦਰ ਸਿੰਘ ਧਾਲੀਵਾਲ ਨੇ ‘ਆਪ’ ਦੇ ਜੋਗਿੰਦਰ ਸਿੰਘ ਮਾਨ ਨੂੰ 2710 ਵੋਟਾਂ ਨਾਲ ਹਰਾਇਆ ਹੈ, ਉਥੇ ਹੀ ਭਾਜਪਾ ਦੇ ਵਿਜੈ ਸਾਂਪਲਾ ਨੂੰ ਚੌਥੇ ਨੰਬਰ ’ਤੇ ਸਬਰ ਕਰਨਾ ਪਿਆ। ਧਾਲੀਵਾਲ ਨੂੰ 37,102, ਜੋਗਿੰਦਰ ਸਿੰਘ ਮਾਨ ਨੂੰ 34,392, ਜਸਵੀਰ ਗੜ੍ਹੀ ਨੂੰ 31,130 ਤੇ ਵਿਜੈ ਸਾਂਪਲਾ ਨੂੰ 15,408 ਵੋਟਾਂ ਪਈਆਂ ਹਨ।