ਲੰਡਨ/ਨਵੀਂ ਦਿੱਲੀ, 10 ਮਾਰਚ
ਲੇਖਿਕਾ ਗੀਤਾਂਜਲੀ ਸ੍ਰੀ ਦਾ ਹਿੰਦੀ ਨਾਵਲ ਜਿਸ ਦਾ ਅੰਗਰੇਜ਼ੀ ਵਿਚ ‘ਟੌਂਬ ਆਫ ਸੈਂਡ’ ਵਜੋਂ ਤਰਜਮਾ ਕੀਤਾ ਗਿਆ ਹੈ, ਉਨ੍ਹਾਂ 13 ਕਿਤਾਬਾਂ ਵਿਚ ਸ਼ਾਮਲ ਹੈ ਜੋ ਕੌਮਾਂਤਰੀ ਬੁੱਕਰ ਪੁਰਸਕਾਰ ਦੀ ਸੂਚੀ ਵਿਚ ਹਨ। ਹਿੰਦੀ ਭਾਸ਼ਾ ਵਿਚ ਗਲਪ ਦਾ ਇਹ ਪਹਿਲਾ ਕੰਮ ਹੈ ਜਿਸ ਨੇ ਸਾਹਿਤਕ ਪੁਰਸਕਾਰ ਦੀ ਸੂਚੀ ਵਿਚ ਥਾਂ ਬਣਾਈ ਹੈ। ਗੀਤਾਂਜਲੀ ਦੀ ਕਿਤਾਬ ਹਿੰਦੀ ਵਿਚ ‘ਰੇਤ ਸਮਾਧੀ’ ਵਜੋਂ ਪ੍ਰਕਾਸ਼ਿਤ ਹੋਈ ਸੀ। ਇਸ ਦਾ ਅੰਗਰੇਜ਼ੀ ਵਿਚ ਤਰਜਮਾ ਡੇਜ਼ੀ ਰੌਕਵੈੱਲ ਨੇ ਕੀਤਾ ਹੈ। ਨਾਵਲ ਹੁਣ ਬਾਕੀ ਰਚਨਾਵਾਂ ਨਾਲ 50 ਹਜ਼ਾਰ ਪਾਊਂਡ ਦੇ ਇਨਾਮੀ ਪੁਰਸਕਾਰ ਲਈ ਮੁਕਾਬਲਾ ਕਰੇਗਾ। ਜਿੱਤਣ ਉਤੇ ਇਹ ਰਕਮ ਅਨੁਵਾਦਕ ਤੇ ਲੇਖਕ ਵਿਚਾਲੇ ਅੱਧੀ-ਅੱਧੀ ਵੰਡੀ ਜਾਵੇਗੀ। -ਪੀਟੀਆਈ