ਆਤਿਸ਼ ਗੁਪਤਾ
ਚੰਡੀਗੜ੍ਹ, 10 ਅਕਤੂਬਰ
ਇਥੋਂ ਦੇ ਮਲੋਆ ਵਿੱਚ ਗੁਰਸਾਗਰ ਕਲੋਨੀ ਵਿੱਚ ਗੈਸ ਸਿਲੰਡਰ ਫਟਣ ਕਾਰਨ 4 ਝੁੱਗੀਆਂ ਸੜ ਗਈਆਂ। ਇਸ ਤੋਂ ਬਾਅਦ ਨਾਲ ਦੀਆਂ ਝੁੱਗੀਆਂ ਵਿੱਚ ਪਏ ਸਿਲੰਡਰਾਂ ਵੀ ਫਟੇ। ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਇਸ ਦੌਰਾਨ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਸਾਮਾਨ ਸੜ ਗਿਆ। ਗੁਰਸਾਗਰ ਕਲੋਨੀ ਦੀਆਂ ਝੁੱਗੀਆਂ ਵਿੱਚ ਔਰਤ ਖਾਣਾ ਬਣਾ ਰਹੀ ਸੀ ਜਦੋਂ ਉਹ ਬਾਹਰ ਆਈ ਤਾਂ ਅਚਾਨਕ ਸਿਲੰਡਰ ਫੱਟ ਗਿਆ।