ਪੱਤਰ ਪ੍ਰੇਰਕ
ਸ਼ੇਰਪੁਰ, 13 ਅਕਤੂਬਰ
ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਕਰੀਬੀਆਂ ‘ਚ ਸ਼ੁਮਾਰ ਕਾਂਗਰਸੀ ਆਗੂ ਪਰਮਿੰਦਰ ਸਿੰਘ ਰਾਜੋਮਾਜਰਾ ਸ਼ੇਰਪੁਰ ਧੂਰੀ ਨਾਲ ਸਬੰਧਿਤ ਡੇਢ ਦਰਜਨ ਤੋਂ ਵੱਧ ਪਿੰਡਾਂ ’ਤੇ ਆਧਾਰਿਤ ਜ਼ੋਨ ਨੰਬਰ 6 ਰਾਜੋਮਾਜਰਾ ਤੋਂ ਮਿਲਕ ਪਲਾਂਟ ਸੰਗਰੂਰ ਦੇ ਡਾਇਰੈਕਟਰ ਦੀ ਦੂਜੀ ਵਾਰ ਚੋਣ ਜਿੱਤ ਗਏ ਹਨ। ਪੰਜ ਸਾਲਾਂ ਲਈ ਚੁਣੇ ਡਾਇਰੈਕਟਰ ਪਰਮਿੰਦਰ ਸਿੰਘ ਰਾਜੋਮਾਜਰਾ ਨੇ ਦੱਸਿਆ ਕਿ ਇਹ ਜਿੱਤ ਵਿਧਾਇਕ ਖੰਗੂੜਾ ਦੀ ਬਦੌਲਤ ਸੰਭਵ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਬਿਹਤਰੀ ਲਈ ਕੰਮ ਕਰਨਗੇ।