ਸ਼ੇਰਪੁਰ: ਐਕਸੀਲੈਂਟ ਪਬਲਿਕ ਸਕੂਲ ਕੁੰਭੜਵਾਲ ਵਿਚ ਡਾਇਰੈਕਟਰ ਕੁਲਦੀਪ ਕੌਰ ਜਵੰਧਾ ਦੀ ਅਗਵਾਈ ਹੇਠ 12ਵੀਂ ਅਥਲੈਟਿਕ ਮੀਟ ਦਾ ਉਦਘਾਟਨ ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਚਮਕੌਰ ਸਿੰਘ ਕੁੰਭੜਵਾਲ ਤੇ ਸਰਪੰਚ ਰਮਨਜੀਤ ਕੌਰ ਨੇ ਸਾਂਝੇ ਤੌਰ ’ਤੇ ਕੀਤਾ। ਪ੍ਰਿੰਸੀਪਲ ਸੁਖਵੀਰ ਸਿੰਘ ਜਵੰਧਾ ਨੇ ਦੱਸਿਆ ਕਿ 19 ਸਾਲ ਉਮਰ ਵਰਗ ਨਰਿੰਦਰ ਕੁਮਾਰ, ਰਮਨਪ੍ਰੀਤ ਕੌਰ, 14 ਗੁਰਕਰਨ ਸਿੰਘ, ਸਤਬੀਰ ਕੌਰ ਨੌਵੀਂ, 11 ਸਹਿਜ਼ਪ੍ਰੀਤ ਸਿੰਘ, ਮਨਵੀਰ ਕੌਰ ਜੇਤੂ ਰਹੇ। 9 ਸਾਲ ਵਰਗ ’ਚ ਜਸਪ੍ਰੀਤ ਸਿੰਘ, ਤਰਨਦੀਪ ਕੌਰ, 7 ਅਰਬਦੀਪ ਸਿੰਘ, ਜਸਨੂਰ ਕੌਰ, 5 ਗੁਰਜਾਪ ਸਿੰਘ ਤੇ ਹਰਨੂਰ ਕੌਰ ਜੇਤੂ ਰਹੇ। -ਪੱਤਰ ਪ੍ਰੇਰਕ