ਨਾਗਪੁਰ, 15 ਅਕਤੂਬਰ
ਰਾਸ਼ਟਰੀ ਸੋਇਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਹੈ ਕਿ ਅਤਿਵਾਦੀ ਜੰਮੂ-ਕਸ਼ਮੀਰ ਵਿਚ ਡਰ ਦਾ ਮਾਹੌਲ ਬਣਾਉਣ ਲਈ ਲੋਕਾਂ ਨੂੰ ਚੁਣ ਚੁਣ ਕੇ ਮਾਰ ਰਹੇ ਹਨ। ਨਾਗਪੁਰ ਦੇ ਰੇਸ਼ਮਬਾਗ ਮੈਦਾਨ ਵਿੱਚ ਸਾਲਾਨਾ ਵਿਜੈ ਦਸ਼ਮੀ ਰੈਲੀ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ਸਰਹੱਦਾਂ ’ਤੇ ਫੌਜੀ ਤਿਆਰੀਆਂ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਬਿਟਕੋਇਨ ਅਤੇ ਓਟੀਟੀ ਪਲੇਟਫਾਰਮਾਂ ’ਤੇ ਵੀ ਚਿੰਤਾ ਪ੍ਰਗਟ ਕੀਤੀ ਅਤੇ ਸਰਕਾਰ ਨੂੰ ਇਨ੍ਹਾਂ ਬਾਰੇ ਨਿਯਮ ਬਣਾਉਣ ਲਈ ਕਿਹਾ।