ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 17 ਅਕਤੂਬਰ
ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਵਿੱਚ ਹੋਈ, ਜਿਸ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਦੇ ਸ਼ਬਦ ਨਾਲ ਹੋਈ। ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਅਨੂਪ ਸਿੰਘ ਖਾਨਪੁਰੀ ਨੇ ਕੀਤੀ ਅਤੇ ਇੱਕ ਸ਼ੋਕ ਮਤੇ ਰਾਹੀਂ ਸਭਾ ਦੇ ਸਾਬਕਾ ਸਕੱਤਰ ਗੁਰਚਰਨ ਭਾਟੀਆ ਦੇ ਅਕਾਲ ਚਲਾਣੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਲਾਲ ਮਿਸਤਰੀ ਨੇ ਮੀਟਿੰਗ ’ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਭਾ ਦੀ ਕਾਰਵਾਈ ਜਗਜੀਤ ਸਿੰਘ ਗੁਰਮ ਅਤੇ ਸਨੇਹਇੰਦਰ ਸਿੰਘ ਮੀਲੂ ਨੇ ਚਲਾਈ। ਰਚਨਾਵਾਂ ਦੇ ਦੌਰ ਵਿੱਚ ਅਮਰ ਸਿੰਘ ਸੈਂਪਲਾ ਨੇ ਕਹਾਣੀ ‘ਸੱਚਾ ਸਰਦਾਰ’, ਅਵਤਾਰ ਸਿੰਘ ਚਾਨੇ ਨੇ ਗੀਤ ‘ਮੈਂ ਸੂਰਜ ਨੂੰ ਸਲਾਮ ਕਰੀ ਕੋਈ ਜਵਾਬ ਨਾ ਆਇਆ’, ਕਿਰਨ ਪਾਹਵਾ ਨੇ ਕਵਿਤਾ ‘ਮੋਮਬੱਤੀਆਂ’, ਮਾਸਟਰ ਅਮਰਜੀਤ ਸਿੰਘ ਘੁਡਾਣੀ ਨੇ ਕਵਿਤਾ ‘ਮੈਂ ਬੜਾ ਦੁਖੀ ਹਾਂ’, ਜਸਵੀਰ ਕੌਰ ਜੱਸੀ ਨੇ ਕਵਿਤਾ ‘ਕੋਈ ਸਿਤਮ ਕਰ ਤਾਂ ਸਹੀ ਮੈਂ ਹਾਜ਼ਰ ਹੋ ਜਾਊਂਗੀ’, ਰਾਮ ਸਿੰਘ ਅਲਬੇਲਾ ਨੇ ਗੀਤ ‘ਭਗਵਾਨ ਮਹਾਰਿਸ਼ੀ ਬਾਲਮੀਕ ਜੀ ਤੇਰੀ ਜੈ-ਜੈ ਕਾਰ ਹੋਵੇ’, ਜਗਜੀਤ ਸਿੰਘ ਗੁਰਮ ਨੇ ਕਵਿਤਾ ‘ਵਿਚਾਰ’, ਸਨੇਹਇੰਦਰ ਸਿੰਘ ਮੀਲੂ ਨੇ ਕਵਿਤਾ ‘ਕਿਸੇ-ਕਿਸੇ ਵਿਅਕਤੀ ਦੇ ਹਿੱਸੇ ਨਹੀਂ ਆਉਂਦੀਆਂ ਅਸੀਸਾਂ ਤੇ ਦੁਆਵਾਂ’, ਉਪਕਾਰ ਸਿੰਘ ਦਿਆਲਪੁਰੀ ਨੇ ਕਵਿਤਾ ‘ਸੁਖੀ ਪਰਿਵਾਰ’, ਲਾਲ ਮਿਸਤਰੀ ਨੇ ਕਵਿਤਾ ‘ਸੋਨੇ ਰੰਗੀ ਧੁੱਪ ਵੇ ਅੜਿਆ’, ਦੀਪ ਕੁਲਦੀਪ ਨੇ ਕਵਿਤਾ ‘ਮਿੱਟੀ ਦਾ ਬਾਵਾ’, ਅਨੂਪ ਸਿੰਘ ਖਾਨਪੁਰੀ ਨੇ ਗੀਤ ‘ਜਾਤਾਂ ਵੰਡੀਆਂ ਧਰਮ ਵੀ ਵੰਡਿਆ’, ਸਭਾ ਦੇ ਸਰਪ੍ਰਸਤ ਸੁਰਜੀਤ ਸਿੰਘ ਮਰਜਾਰਾ ਨੇ ਗੀਤ ‘ਕਦਰ ਕਰੋ ਘਰ ਧੀਆਂ ਆਈਆਂ’, ਸੁਖਵਿੰਦਰ ਸਿੰਘ ਭਾਦਲਾ ਨੇ ਮਿੰਨੀ ਕਹਾਣੀ ‘ਜਲੀਲ’, ਜੋਗਿੰਦਰ ਸਿੰਘ ਤੂਰ ਨੇ ਕਹਾਣੀ ਸੰਗ੍ਰਹਿ ‘ਅੱਖਾਂ ਖੁੱਲ੍ਹੀਆਂ ਬੁੱਲ ਸੀਤੇ’ ਪੇਸ਼ ਕੀਤੇ। ਰਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਰਚਨਾਵਾਂ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਧਾਨ ਅਨੂਪ ਸਿੰਘ ਖਾਨਪੁਰੀ ਨੇ ਸਮੂਹ ਸਾਹਿਤਕਾਰਾਂ ਦਾ ਧੰਨਵਾਦ ਕੀਤਾ।