ਗਿੱਦੜਬਾਹਾ: ਗੋਆ ਵਿੱਚ ਕਰਵਾਈਆਂ ਗਈਆਂ ਚੌਥੀਆਂ ਨੈਸ਼ਨਲ ਯੂਥ ਗੇਮਜ਼ ਚੈਂਪੀਅਨਸ਼ਿਪ 2021 ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੜਕੇ ਗਿੱਦੜਬਾਹਾ ਦੇ ਐਥਲੀਟ ਸੂਰਜ ਕੁਮਾਰ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ। ਸਕੂਲ ਦੇ ਅਧਿਆਪਕ ਖੁਸ਼ਹਾਲ ਬਾਂਸਲ ਨੇ ਦੱਸਿਆ ਕਿ ਸੂਰਜ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਨੇ ਇਸ ਗੇਮਜ਼ ਚੈਂਪੀਅਨਸ਼ਿਪ ਵਿਚ ਐਥਲੈਟਿਸ ਈਵੈਂਟ ਦੀ 1500 ਮੀਟਰ ਦੌੜ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ। ਸੂਰਜ ਕੁਮਾਰ ਨੂੰ ਅੱਜ ਸਕੂਲ ਦੇ ਪ੍ਰਿੰਸੀਪਲ ਸ਼ਿਵੰਦਰਜੀਤ ਔਲਖ ਤੇ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ