ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 21 ਅਕਤੂਬਰ
ਨਰਾਇਣਗੜ੍ਹ ਦੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਉਪ ਮੰਡਲ ਸੇਵਾਵਾਂ ਅਥਾਰਿਟੀ ਵੱਲੋਂ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਾਈਕਰੋ ਕਾਨੂੰਨੀ ਸੇਵਾ ਕੈਂਪ ਲਗਾਇਆ ਗਿਆ, ਜਿਸ ਵਿੱਚ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ ਸਕੱਤਰ ਡੀਐੱਲਐੱਸਏ ਅੰਬਾਲਾ ਡਾਕਟਰ ਸੁਖਦਾ ਪ੍ਰੀਤਮ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।
ਇਸ ਮੌਕੇ ਜੱਜ ਸੁਮਿੱਤਰਾ ਕਾਦੀਆਨ, ਜੱਜ ਮੋਨਿਕਾ ਜਾਂਗੜਾ, ਐੱਸਡੀਐੱਮ ਨੀਰਜ, ਪ੍ਰਿੰਸੀਪਲ ਆਰਪੀ ਰਾਠੀ ਸਣੇ ਹੋਰ ਅਧਿਕਾਰੀ ਹਾਜ਼ਰ ਸਨ। ਕੈਂਪ ਵਿੱਚ ਪਹੁੰਚਣ ਤੋਂ ਪਹਿਲਾਂ ਮੁੱਖ ਮਹਿਮਾਨ ਸੁਖਦਾ ਪ੍ਰੀਤਮ ਨੇ ਸਕੂਲ ਮੈਦਾਨ ਵਿੱਚ ਬੂਟੇ ਲਗਾਏ। ਕੈਂਪ ਦਾ ਸ਼ੁਭ ਆਰੰਭ ਦੀਪ ਜਗਾ ਕੇ ਕੀਤਾ ਗਿਆ। ਇਸ ਮੌਕੇ ਲਗਪਗ 21 ਵਿਭਾਗਾਂ ਵੱਲੋਂ ਆਪਣੇ ਆਪਣੇ ਵਿਭਾਗ ਦੀਆਂ ਸਕੀਮਾਂ ਦੀ ਜਾਣਕਾਰੀ ਦੇਣ ਦੇ ਉਦੇਸ਼ ਨਾਲ ਸਟਾਲ ਲਗਾਏ ਗਏ ਸੀ, ਜਿਸ ਵਿੱਚ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਮੁੱਖ ਮਹਿਮਾਨ ਸੀਜੇਐੱਮ ਸੁਖਦਾ ਪ੍ਰੀਤਮ ਨੇ 2 ਅਕਤੂੁਬਰ ਤੋਂ ਲੈ ਕੇ 14 ਨਵੰਬਰ ਤੱਕ ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ ਮਨਾਇਆ ਜਾ ਰਿਹਾ ਹੈ ਅਤੇ ਇਸਦੇ ਤਹਿਤ ਕਈ ਥਾਂਈਂ ਤੇ ਕੈਂਪ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਨੂੰ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਲੋਕ ਜਿੱਥੇ ਕਾਨੂੰਨਾਂ ਦੀ ਜਾਣਕਾਰੀ ਹਾਸਲ ਕਰ ਸਕਣ ਅਤੇ ਵਿਭਾਗਾਂ ਦੀ ਸਕੀਮਾਂ ਦੀ ਜਾਣਕਾਰੀ ਵੀ ਉਨ੍ਹਾਂ ਨੂੰ ਮਿਲ ਸਕੇ।
ਇਸ ਮੌਕੇ ਅਧਿਆਪਕਾ ਤਰਨਜੀਤ ਕੌਰ ਨੇ ਮੰਚ ਦਾ ਸੰਚਾਲਨ ਕੀਤਾ। ਸਮਾਗਮ ਵਿੱਚ ਐੱਡਵੋਕੇਟ ਦਵਿੰਦਰ ਸਿੰਘ, ਅੰਕੁਰ ਪਾਸੀ, ਸੰਜੀਵ ਜੋਲੀ, ਗੀਤਾ ਗਰਗ, ਕੁਲਦੀਪ ਕੌਰ, ਗੁਰਮੀਤ ਸਿੰਘ, ਵਿਸ਼ਣੂ ਵਰਮਾ ਸਣੇ ਸਾਰੇ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਤੇ ਹੋਰ ਲੋਕ ਹਾਜ਼ਰ ਸਨ।