ਪੱਤਰ ਪ੍ਰੇਰਕ
ਸੰਗਰੂਰ, 21 ਮਾਰਚ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜ਼ੋਨ ਸੰਗਰੂਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੇ-ਮਹੱਲੇ ਨੂੰ ਛਿੰਝ ਦਿਵਸ ਵਜੋਂ ਮਨਾਉਣ ਹਿੱਤ ਖੇਡ ਮੇਲਾ ਕਰਵਾਇਆ ਗਿਆ| ਸਟੱਡੀ ਸਕਰਲ ਦੇ 50ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਇਹ ਸਮਾਗਮ ਸੁਰਿੰਦਰਪਾਲ ਸਿੰਘ ਸਿਦਕੀ, ਪ੍ਰੋ. ਨਰਿੰਦਰ ਸਿੰਘ, ਹਰਕੀਰਤ ਕੌਰ ਅਤੇ ਕੁਲਵੰਤ ਸਿੰਘ ਨਾਗਰੀ ਦੀ ਦੇਖ-ਰੇਖ ਹੇਠ ਹੋਇਆ, ਜਿਸ ਵਿਚ ਬਾਬਾ ਸੁਖਦੇਵ ਸਿੰਘ ਮੁੱਖ ਸੇਵਾਦਾਰ ਸਿਧਾਣਾ ਸਾਹਿਬ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ| ਸਮਾਗਮ ਦੀ ਆਰੰਭਤਾ ਉਪਰੰਤ ਭਾਈ ਪਰਮਜੀਤ ਸਿੰਘ ਹੈੱਡ ਗ੍ਰੰਥੀ ਨੇ ਹੋਲੇ-ਮਹੱਲੇ ਦੀ ਮਹੱਤਤਾ ਸਬੰਧੀ ਵਿਚਾਰਾਂ ਦੀ ਸਾਂਝ ਪਾਈ| ਇਸ ਮੌਕੇ ਹੰਸ ਸਿੰਘ ਮੁੱਖ ਅਧਿਆਪਕ ਅਤੇ ਨਰਿੰਦਰ ਸਿੰਘ ਨੇ ਬਤੌਰ ਰੈਫ਼ਰੀ ਸੰਚਾਲਨ ਕਰਦਿਆਂ ਲੜਕੇ-ਲੜਕੀਆਂ ਦੀਆਂ ਦੌੜਾਂ, ਚਮਚਾ ਰੇਸ, ਬੋਰੀ ਦੌੜ, ਸਾਈਕਲ ਰੇਸ ਅਤੇ ਰੁਮਾਲ ਚੁੱਕਣਾ ਆਦਿ ਖੇਡਾਂ ਕਰਵਾਈਆਂ| ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਬਾਬਾ ਸੁਖਦੇਵ ਸਿੰਘ, ਦਰਸ਼ਨ ਸਿੰਘ ਤੇ ਸਟੱਡੀ ਸਰਕਲ ਪ੍ਰਬੰਧਕਾਂ ਨੇ ਨਿਭਾਈ|