Friday 17 May, 2024
Punjabi Tribune The Tribune Dainik Tribune
Weather Image

Chandigarh

44.1 °C

ਲਾਲ ਚੰਦ ਸਿੰਘ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਪੱਤਰ ਪ੍ਰੇਰਕ
ਬਠਿੰਡਾ, 18 ਫਰਵਰੀ
ਸਥਾਨਕ ਸੰਧੂ ਪੁਸਤਕ ਮਹਿਲ ਵਿਚ ਲੱਖੀ ਜੰਗਲ ਪੰਜਾਬੀ ਸੱਥ ਵੱਲੋਂ ਡਾ. ਨਿਰਮਲ ਸਿੰਘ ਲਾਂਬੜਾ (ਮੁੱਖ ਸੰਚਾਲਕ, ਪੰਜਾਬੀ ਸੱਥ) ਤੇ ਮੋਤਾ ਸਿੰਘ ਸਰਾਏ ਦੀ ਦੇਖ ਰੇਖ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬਚਿੱਤਰ ਸਿੰਘ ਪਾਰਸ ਦੀ ਪੁਸਤਕ ‘ਚੁੱਪ ਦੇ ਆਰ ਪਾਰ’, ਨਿਰਭੈ ਸਿੰਘ ਦੁਆਰੇਆਣਾ ਦੀ ਪੁਸਤਕ ‘ਕੋਮਲ ਤ੍ਰੇਲ ਤਰਾਰੇ’ ਅਤੇ ਇੰਜ. ਜਸਵੰਤ ਸਿੰਘ ਚਹਿਲ ਦੀ ਪੁਸਤਕ ‘ਪਿੰਡ ਮੁਹਾਲ਼ਾਂ ਦਾ ਇਤਿਹਾਸ’ ਦੇ ਨਾਲ ਨਾਲ ਚੇਤਨ ਸਿੰਘ ਵੱਲੋਂ ਸੰਪਾਦਿਤ ਅਤੇ ਪੰਜਾਬੀ ਸੱਥ ਵੱਲੋਂ ਪ੍ਰਕਾਸ਼ਿਤ ਪੁਸਤਕ ‘ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਸੰਗ’ ਲੋਕ ਅਰਪਣ ਕੀਤੀਆਂ ਗਈਆਂ। ਸਮਾਗਮ ਵਿਚ ਰਾਜੀਵ ਅਰੋੜਾ ਨੂੰ ਨਿਰਭੈਸਿੰਘ ਕੋਮਲ, ਜੋਗਿੰਦਰ ਸਿੰਘ ਸਿਵੀਆ ਨੂੰ ਪ੍ਰੋ. ਕਰਮ ਸਿੰਘ ਭੂੰਦੜ, ਭਾਈ ਹਜੂਰਾ ਸਿੰਘ ਜੀ ਨੂੰ ਬਾਬੂ ਰੱਜਬ ਅਲੀ ਅਤੇ ਲਾਲ ਚੰਦ ਸਿੰਘ ਨੂੰ ਭਗਤ ਪੂਰਨ ਸਿੰਘ ਯਾਦਗਾਰੀ ਸਨਮਾਨ ਕੀਤਾ ਗਿਆ। ਇਸ ਦੌਰਾਨ ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ ਭੁੱਚੋ ਅਤੇ ਕਿਰਨਪਾਲ ਕੌਰ ਦੇ ਜਥੇ ਨੇ ਕਵੀਸ਼ਰੀ ਅਤੇ ਲੋਕ ਗੀਤ ਗਾਏ। ਇਸ ਮੌਕੇ ਖੁਸ਼ਬੀਰ ਸਿੰਘ ਸਾਬਕਾ ਸਿੱਖਿਆ ਅਧਿਕਾਰੀ, ਪ੍ਰਿੰਸੀਪਲ ਮਨਜੀਤ ਸਿੰਘ, ਗੀਤਕਾਰ ਮਨਪ੍ਰੀਤ ਟਿਵਾਣਾ, ਦਰਸ਼ਨ ਸਿੰਘ ਪਰਵਾਨਾ, ਸ਼ਮਸ਼ੇਰ ਸਿੰਘ ਢਿੱਲੋਂ, ਅਮਰਜੀਤ ਸਿੰਘ ਪੇਂਟਰ ਸ਼ਾਮਲ ਹੋਏ।