ਸ਼ਾਹੀ ਇਮਾਮ ਵੱਲੋਂ ਨਾਗਰਿਕਤਾ ਬਿੱਲ ਦਾ ਵਿਰੋਧ

ਲੁਧਿਆਣਾ ’ਚ ਜਾਣਕਾਰੀ ਦਿੰਦੇ ਹੋਏ ਸ਼ਾਹੀ ਇਮਾਮ।

ਗੁਰਿੰਦਰ ਸਿੰਘ ਲੁਧਿਆਣਾ, 6 ਦਸੰਬਰ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕੇਂਦਰ ਸਰਕਾਰ ਵੱਲੋਂ ਸੰਸਦ ’ਚ ਪੇਸ਼ ਕੀਤੇ ਜਾਣ ਵਾਲੇ ਨਾਗਰਿਕਤਾ ਬਿੱਲ ਦਾ ਵਿਰੋਧ ਕੀਤਾ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਾਹੀ ਇਮਾਮ ਨੇ ਕਿਹਾ ਕਿ ਧਰਮ ਦੇ ਆਧਾਰ ’ਤੇ ਕਿਸੇ ਨੂੰ ਭਾਰਤੀ ਨਾਗਰਿਕਤਾ ਦੇਣਾ ਠੀਕ ਨਹੀਂ ਹੈ। ਇਹ ਦੇਸ਼ ਦੇ ਮੂਲ ਸਿਧਾਂਤਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਵਿਚ ਇਹ ਗੱਲ ਸਪੱਸ਼ਟ ਰੂਪ ਵਿਚ ਕਹੀ ਗਈ ਹੈ ਕਿ ਦੇਸ਼ ਦੀ ਸਰਕਾਰ ਕਿਸੇ ਧਰਮ ਵਿਸ਼ੇਸ਼ ਦੀ ਨਹੀਂ, ਸਗੋਂ ਧਰਮ ਨਿਰਪੱਖ ਰਹੇਗੀ ਅਤੇ ਇਹੀ ਭਾਰਤ ਦਾ ਸ਼ੁਰੂ ਤੋਂ ਸਿਧਾਂਤ ਰਿਹਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਦੁਨੀਆਂ ਇਸ ਵੇਲੇ ਅਤਿਵਾਦ ਨਾਲ ਜੂਝ ਰਹੀ ਹੈ ਜਦਕਿ ਅਤਿਵਾਦ ਦਾ ਕੋਈ ਧਰਮ ਨਹੀਂ ਹੁੰਦਾ। ਉਨ੍ਹਾਂ ਸਵਾਲ ਕੀਤਾ ਕਿ ਵੋਟ ਦੀ ਰਾਜਨੀਤੀ ਵਿਚ ਕਿਤੇ ਅਸੀਂ ਗੁਆਂਢੀ ਦੇਸ਼ਾਂ ਤੋਂ ਆਏ ਪਾਕਿਸਤਾਨੀ ਘੁਸਪੈਠੀਆਂ ਲਈ ਦਰਵਾਜ਼ਾ ਤਾਂ ਨਹੀਂ ਖੋਲ੍ਹਣ ਜਾ ਰਹੇ? ਉਨ੍ਹਾਂ ਕਿਹਾ ਕਿ ਹੁਣ ਤੱਕ ਜੋ ਵੀ ਜਾਸੂਸ ਅਤੇ ਅਤਿਵਾਦੀ ਭਾਰਤ ਵਿਚ ਫੜੇ ਗਏ ਹਨ, ਉਨ੍ਹਾਂ ਸਭ ਦਾ ਕਿਸੇ ਇਕ ਧਰਮ ਨਾਲ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਵਿਚ ਵਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ’ਤੇ ਧਿਆਨ ਦੇਣ ਦੀ ਥਾਂ ਧਰਮ ਦੇ ਨਾਮ ’ਤੇ ਸਿਆਸਤ ਕਰ ਰਹੀ ਹੈ, ਜੋ ਦੇਸ਼ ਲਈ ਖ਼ਤਰਨਾਕ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਬਿੱਲਾਂ ਖ਼ਿਲਾਫ਼ ਲੋਕ ਇਨਸਾਫ਼ ਪਾਰਟੀ ਦਾ ਮਾਰਚ ਡੱਕਿਆ

ਖੇਤੀ ਬਿੱਲਾਂ ਖ਼ਿਲਾਫ਼ ਲੋਕ ਇਨਸਾਫ਼ ਪਾਰਟੀ ਦਾ ਮਾਰਚ ਡੱਕਿਆ

ਬੈਂਸ ਭਰਾ ਤੇ ਹਮਾਇਤੀ ਘੱਗਰ ਦਰਿਆ ਦੇ ਪੁਲ ਹੇਠ ਧਰਨੇ ’ਤੇ ਬੈਠੇ

ਵਜ਼ੀਫ਼ਾ ਫੰਡ ਨਾ ਮਿਲਣ ਕਾਰਨ ਐੱਸਸੀ ਵਿਦਿਆਰਥੀਆਂ ਦਾ ਭਵਿੱਖ ਹਨੇਰਾ

ਵਜ਼ੀਫ਼ਾ ਫੰਡ ਨਾ ਮਿਲਣ ਕਾਰਨ ਐੱਸਸੀ ਵਿਦਿਆਰਥੀਆਂ ਦਾ ਭਵਿੱਖ ਹਨੇਰਾ

ਸੂਬਾ ਸਰਕਾਰ ਨੇ ਕੇਂਦਰੀ ਸਕੀਮ ਹੇਠ ਵਜ਼ੀਫ਼ੇ ਦੀ ਰਕਮ ਜਾਰੀ ਨਹੀਂ ਕੀਤੀ

ਸ਼ਹਿਰ

View All