ਬਾਰ੍ਹਵੀਂ ਜਮਾਤ ਦੀ ਡੇਟਸ਼ੀਟ ’ਚ ਤਬਦੀਲੀ

ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 14 ਫਰਵਰੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਸਬੰਧੀ ਪ੍ਰਬੰਧਕੀ ਕਾਰਨਾਂ ਦੇ ਚੱਲਦਿਆਂ ਪਹਿਲਾਂ ਜਾਰੀ ਕੀਤੀ ਗਈ ਡੇਟਸ਼ੀਟ ਵਿੱਚ ਕੁਝ ਤਬਦੀਲੀ ਕੀਤੀ। ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਸਬੰਧੀ ਬੋਰਡ ਮੈਨੇਜਮੈਂਟ ਪਹਿਲਾਂ ਤੋਂ ਜਾਰੀ ਡੇਟਸ਼ੀਟ ਅਨੁਸਾਰ ਹਿਸਟਰੀ ਦੀ ਪ੍ਰੀਖਿਆ 12 ਮਾਰਚ ਅਤੇ ਜੌਗਰਫ਼ੀ ਵਿਸ਼ੇ ਦੀ ਪ੍ਰੀਖਿਆ 27 ਮਾਰਚ ਨੂੰ ਲਈ ਜਾਣੀ ਸੀ ਪਰ ਕੁਝ ਪ੍ਰਬੰਧਕੀ ਕਾਰਨਾਂ ਦੇ ਚੱਲਦਿਆਂ ਜੌਗਰਫ਼ੀ ਵਿਸ਼ੇ ਦੀ ਪ੍ਰੀਖਿਆ ਹੁਣ 27 ਮਾਰਚ ਦੀ ਥਾਂ 1 ਅਪਰੈਲ ਨੂੰ ਲਈ ਜਾਵੇਗੀ। ਇੰਝ ਹੀ ਹਿਸਟਰੀ ਦੀ ਪ੍ਰੀਖਿਆ 12 ਮਾਰਚ ਦੀ ਥਾਂ ਹੁਣ 3 ਅਪਰੈਲ ਨੂੰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਬਾਕੀ ਦੀ ਡੇਟਸ਼ੀਟ ਪਹਿਲਾਂ ਤੋਂ ਜਾਰੀ ਸ਼ਡਿਊਲ ਅਨੁਸਾਰ ਹੀ ਹੋਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All