ਨਵੀਂ ਦਿੱਖ ਬਾਰੇ ਲੋਕਾਂ ਦੀ ਰਾਇ ਲੈਣ ਦਾ ਸੱਦਾ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 15 ਜਨਵਰੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਡਿਜ਼ਾਈਨ ਦੀ ਵਿਰਾਸਤੀ ਦਿੱਖ ਬਦਲਣ ਦੇ ਵਿਵਾਦ ਸਬੰਧੀ ਵਿਚਾਰ ਪ੍ਰਗਟ ਕਰਿਦਆਂ ਮਸ਼ਹੂਰ ਇਮਾਰਤਸਾਜ਼ ਗੁਰਮੀਤ ਸਾਂਘਾ ਰਾਏ ਨੇ ਕਿਹਾ ਕਿ ਅੰਗਰੇਜ਼ਾਂ ਨੇ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਉਸ ਥਾਂ ’ਤੇ ਬਣਾਇਆ ਸੀ, ਜਿਸ ਦੇ ਇਕ ਪਾਸੇ ਪੁਰਾਣਾ ਵਿਰਾਸਤੀ ਅੰਮ੍ਰਿਤਸਰ ਸੀ ਅਤੇ ਦੂਜੇ ਪਾਸੇ ਨਵਾਂ ਸਿਵਲ ਲਾਈਨਜ਼ ਵਾਲਾ ਅੰਮ੍ਰਿਤਸਰ, ਜਿੱਥੇ ਅੰਗਰੇਜ਼ ਖ਼ੁਦ ਰਹਿੰਦੇ ਸਨ। ਇਹ ਰੇਲਵੇ ਸਟੇਸ਼ਨ ਇਤਿਹਾਸਕ ਜੀਟੀ ਰੋਡ ਦੇ ਨਾਲ ਹੀ ਸਥਿਤ ਹੈ। ਅੰਗਰੇਜ਼ਾਂ ਨੇ ਇਸ ਦਾ ਮੁੱਖ ਦੁਆਰ ਉਸ ਪਾਸੇ ਬਣਾਇਆ, ਜਿਸ ਪਾਸੇ ਅੰਗਰੇਜ਼ ਖ਼ੁਦ ਰਹਿੰਦੇ ਸਨ ਅਤੇ ਸਟੇਸ਼ਨ ਦਾ ਪਿਛਲਾ ਪਾਸਾ ਗੋਲਬਾਗ਼ ਤੇ ਕਿਲ੍ਹਾ ਗੋਬਿੰਦਗੜ੍ਹ ਵੱਲ ਹੈ, ਜਿਸ ਦੀ ਦਿੱਖ ਸੰਵਾਰਨ ਲਈ ਅੰਗਰੇਜ਼ਾਂ ਨੇ ਕੋਈ ਧਿਆਨ ਨਹੀਂ ਦਿੱਤਾ। ਰਾਇ ਅਨੁਸਾਰ ਇਸ ਸਟੇਸ਼ਨ ਨੂੰ ਦੁਬਾਰਾ ਡਿਜ਼ਾਈਨ ਕਰਦਿਆਂ ਇਸ ਦਾ ਮੱਥਾ ਦੋਵੇਂ ਪਾਸੇ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਡਿਜ਼ਾਈਨ ਬਣਾਉਣ ਲਈ ਮੁਕਾਬਲਾ ਕਰਵਾਉਣ ਦੇ ਨਾਲ ਨਾਲ ਸਥਾਨਕ ਲੋਕਾਂ ਦੀ ਰਾਇ ਵੀ ਲਈ ਜਾਣੀ ਚਾਹੀਦੀ ਹੈ। ਰਾਇ ਨੇ ਕਿਹਾ ਕਿ ਪੰਜਾਬ ਦੀ ਇਮਾਰਤਸਾਜ਼ੀ ਦੀ ਵਿਰਾਸਤ ਹਜ਼ਾਰਾਂ ਵਰ੍ਹੇ ਪੁਰਾਣੀ ਹੈ, ਜਿਸ ਦੀਆਂ ਤੰਦਾਂ ਸਿੰਧੂ ਘਾਟੀ ਅਤੇ ਹੜੱਪਾ ਦੀ ਸੱਭਿਅਤਾ ਨਾਲ ਮਿਲਦੀਆਂ ਹਨ। ਹਜ਼ਾਰਾਂ ਸਾਲ ਪਹਿਲਾਂ ਬਣਾਏ ਗਏ ਉਨ੍ਹਾਂ ਸ਼ਹਿਰਾਂ ਵਿਚ ਹਵਾਦਾਰ ਘਰ, ਗਲੀਆਂ ਅਤੇ ਚੌੜੀਆਂ ਸੜਕਾਂ, ਪਾਣੀ ਦੇ ਵਿਕਾਸ ਤੇ ਅਨਾਜ ਦੇ ਭੰਡਾਰ ਕਰਨ ਦੇ ਪ੍ਰਬੰਧ ਸਨ ਅਤੇ ਉਨ੍ਹਾਂ ਉਸਾਰੀਆਂ ਵਿਚ ਮੂਲ ਭਾਵਨਾ ਇਹ ਸੀ ਕਿ ਇਮਾਰਤਾਂ ਦਾ ਰੂਪ-ਸਰੂਪ ਲੋਕਾਂ ਦੇ ਜੀਵਨ ਵਿਚ ਹੋਣ ਵਾਲੇ ਰੋਜ਼ ਦੇ ਕਾਰਜਾਂ ਨੂੰ ਸੁਖਾਲਾ ਬਣਾਉਣ ਵਾਲਾ ਹੋਵੇ। ਉਨ੍ਹਾਂ ਅਨੁਸਾਰ ਪੰਜਾਬ ਦੀ ਇਮਾਰਤਸਾਜ਼ੀ ਸਮੇਂ ਸਮੇਂ ਉੱਠੀਆਂ ਸਥਾਨਕ ਲੋੜਾਂ ਨੂੰ ਪੂਰਾ ਕਰਦੀ ਸੀ ਅਤੇ ਪੰਜਾਬ ਨੇ ਭਾਈ ਰਾਮ ਸਿੰਘ ਵਰਗੇ ਇਮਾਰਤਸਾਜ਼ਾਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਨੇ ਖਾਲਸਾ ਕਾਲਜ ਦੀ ਉਸਾਰੀ ਕਰਵਾਈ। ਭਾਈ ਰਾਮ ਸਿੰਘ ਨੇ ਉਨ੍ਹਾਂ ਸਮਿਆਂ ਵਿਚ ਜੈਪੁਰ ਵਿਚ ਹੋਈ ਇਮਾਰਤਸਾਜ਼ੀ ਵਿਚ ਵੀ ਯੋਗਦਾਨ ਪਾਇਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਮੰਤਰੀ ਮੰਡਲ ਨੇ ਫੋਨਾਂ ਦੀ ਖ਼ਰੀਦ ਵਾਸਤੇ ਫੰਡ ਦੀ ਵਰਤੋਂ ਨੂੰ ਦਿੱਤੀ ਪ੍...

ਸ਼ਹਿਰ

View All