ਡਾ. ਮਨਮੋਹਨ ਸਿੰਘ ਦੇ ਖ਼ੁਲਾਸੇ ਮਗਰੋਂ ਗਾਂਧੀ ਪਰਿਵਾਰ ਗੁਨਾਹ ਕਬੂਲੇ: ਦਮਦਮੀ ਟਕਸਾਲ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 6 ਦਸੰਬਰ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਨਵੰਬਰ 1984 ਦੌਰਾਨ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ’ਚ ਗਾਂਧੀ ਪਰਿਵਾਰ ਦੀ ਸ਼ਮੂਲੀਅਤ ਬਾਰੇ ਡਾ. ਮਨਮੋਹਨ ਸਿੰਘ ਵੱਲੋਂ ਕੀਤੇ ਖੁਲਾਸੇ ਮਗਰੋਂ ਹੋਰ ਕਿਸੇ ਸਬੂਤ ਦੀ ਲੋੜ ਨਹੀਂ ਰਹਿ ਜਾਂਦੀ। ਇਸ ਲਈ ਗਾਂਧੀ ਪਰਿਵਾਰ ਨੂੰ 1984 ਦੇ ਕਤਲੇਆਮ ਪ੍ਰਤੀ ਆਪਣੇ ਪਰਿਵਾਰ ਦਾ ਗੁਨਾਹ ਕਬੂਲ ਲੈਣਾ ਚਾਹੀਦਾ ਹੈ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਨਵੰਬਰ 1984 ਦੇ ਦੁਖਾਂਤ ਪ੍ਰਤੀ ਕੀਤੇ ਗਏ ਖ਼ੁਲਾਸੇ ਨੂੰ ਦੇਰ ਆਏ ਦਰੁਸਤ ਆਏ ਕਿਹਾ। ਪਰ ਤਤਕਾਲੀ ਸਰਕਾਰ ਵੱਲੋਂ ਉਸ ਵਕਤ ਦਿੱਲੀ ਵਿਖੇ ਫੌਜ ਨੂੰ ਨਾ ਸੱਦਣ ਦੀ ਹਕੀਕਤ ਨੂੰ ਲੰਮਾ ਸਮਾਂ ਲੁਕਾਈ ਰੱਖਣ ’ਤੇ ਸਵਾਲ ਵੀ ਉਠਾਇਆ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਸਾਬਕਾ ਪ੍ਰਧਾਨ ਮੰਤਰੀ ਆਪਣੇ ਭਾਈਚਾਰੇ ਦੀ ਸਰਕਾਰੀ ਨਸਲਕੁਸ਼ੀ ਬਾਰੇ ਸਭ ਕੁਝ ਜਾਣਦੇ ਹੋਏ ਵੀ ਕਿਵੇਂ ਚੁੱਪ ਬੈਠੇ ਰਹੇ?

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All