ਕਰਤਾਰਪੁਰ ਸਾਹਿਬ ’ਚ ਦਰਬਾਰ ਸਾਹਿਬ ਦਾ ਨੀਂਹ ਪੱਥਰ ਸਮਾਗਮ ਕਰਵਾਇਆ

ਡਾ. ਰਾਜਿੰਦਰ ਸਿੰਘ ਡੇਰਾ ਬਾਬਾ ਨਾਨਕ , 14 ਜਨਵਰੀ ਅੱਜ ਮਾਘੀ ਦੇ ਦਿਹਾੜੇ ਮੌਕੇ ਸਾਈਂ ਮੀਆਂ ਮੀਰ ਦੇ ਵਾਰਸ ਅਤੇ ਸਾਈਂ ਮੀਆਂ ਮੀਰ ਟਰੱਸਟ ਦੇ ਮੁਖੀ ਸਾਈਂ ਸਈਅਦ ਅਲੀ ਰਜ਼ਾ ਗਿਲਾਨੀ ਅਤੇ ਸਾਈਂ ਮੀਆਂ ਮੀਰ ਫਾਊਂਡੇਸ਼ਨ ਹਜ਼ੂਰ ਸਾਹਿਬ ਦੇ ਸਹਿਯੋਗ ਨਾਲ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਦਿਵਸ ਵੱਡੇ ਪੱਧਰ ’ਤੇ ਮਨਾਇਆ ਗਿਆ। ਇਸ ਸਮਾਗਮ ਵਿਚ ਹਿੱਸਾ ਲੈਣ ਲਈ ਬੀਤੇ ਦਿਨੀਂ ਡੇਰਾ ਬਾਬਾ ਨਾਨਕ ਦੇ ਲਾਂਘੇ ਰਾਹੀਂ 101 ਸ਼ਰਧਾਲੂਆਂ ਦਾ ਵਿਸ਼ੇਸ਼ ਜਥਾ ਪਾਕਿਸਤਾਨ ਗਿਆ ਸੀ। ਸਮਾਗਮ ਦੀ ਭਾਰਤ ਵਾਲੇ ਪਾਸਿਓਂ ਅਗਵਾਈ ਕਰਨ ਵਾਲੇ ਭਾਈ ਰੁਪਿੰਦਰ ਸਿੰਘ ਸ਼ਾਮਪੁਰਾ ਚੀਫ਼ ਪੈਟਰਨ ਸਾਈਂ ਫਾਊਂਡੇਸ਼ਨ ਨੇ ਵਾਪਸੀ ਮੌਕੇ ਦੱਸਿਆ ਕਿ ਕਰਤਾਰਪੁਰ ਸਾਹਿਬ ਵਿਖੇ ਹੋਏ ਨੀਂਹ ਪੱਥਰ ਦਿਵਸ ਸਮਾਗਮ ’ਚ ਭਾਰਤ ਵੱਲੋਂ ਗਈਆਂ ਸੰਗਤਾਂ ਦਾ ਪਾਕਿਸਤਾਨ ਦੇ ਔਕਾਫ਼ ਬੋਰਡ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸੰਗਤਾਂ ਨੇ ਗੁਲਾਬ ਦੇ ਫੁੱਲਾਂ ਦੀ ਵਰਖ਼ਾ ਕਰ ਕੇ ਸਵਾਗਤ ਕੀਤਾ। ਸ਼ਾਮਪੁਰਾ ਨੇ ਦੱਸਿਆ ਕਿ ਭਾਰਤ ਵੱਲੋਂ ਇਸ ਸਮਾਗਮ ਵਿਚ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਡਾ.ਐੱਸ.ਪੀ. ਸਿੰਘ ਉਬਰਾਏ ਮੁਖੀ ਸਰਬੱਤ ਦਾ ਭਲਾ ਟਰੱਸਟ, ਡੀ.ਪੀ. ਸਿੰਘ ਚਾਵਲਾ ਪ੍ਰਸ਼ਾਸਕੀ ਅਧਿਕਾਰੀ ਤਖ਼ਤ ਸ੍ਰੀ ਹਜ਼ੂਰ ਸਾਹਿਬ, ਅਰਬਪ੍ਰੀਤ ਸਿੰਘ ਏਸ਼ੀਆ ਹੈੱਡ ਖਾਲਸਾ ਏਡ ਸਮੇਤ ਸਿੱਖ ਜਥੇਬੰਦੀਆਂ ਦੇ ਹੋਰ ਆਗੂ ਸ਼ਾਮਿਲ ਹੋਏ| ਸਮਾਗਮ ਦੌਰਾਨ ਸਾਈਂ ਫਾਊਂਡੇਸ਼ਨ ਵੱਲੋਂ ਸਾਈਂ ਸਈਅਦ ਅਲੀ ਰਜ਼ਾ ਕਾਦਰੀ ਦਾ ਸਨਮਾਨ ਕੀਤਾ ਗਿਆ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All