ਆਰਸੀਐੱਫ ਕਪੂਰਥਲਾ ’ਚ ਤਿਆਰ ਹੋਈ ਹੈ ਤੇਜਸ ਰੇਲ ਗੱਡੀ

ਧਿਆਨ ਸਿੰਘ ਭਗਤ ਕਪੂਰਥਲਾ, 17 ਜਨਵਰੀ ਰੇਲ ਕੋਚ ਫੈਕਟਰੀ (ਆਰਸੀਐਫ) ਕਪੂਰਥਲਾ ਵਿੱਚ ਨਿਰਮਾਣ ਕੀਤੀ ਗਈ ਤੇਜ਼ ਰਫ਼ਤਾਰ ਤੇਜਸ ਰੇਲ ਗੱਡੀ ਸ਼ੁੱਕਰਵਾਰ ਨੂੰ ਅਹਿਮਦਾਬਾਦ ਤੋਂ ਮੁੰਬਈ ਲਈ ਰਵਾਨਾ ਕੀਤਾ ਗਿਆ। ਇਸ ਟਰੇਨ ਨੂੰ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟਰੇਨ ਅਹਿਮਦਾਬਾਦ-ਮੁੰਬਈ ਦਾ ਸਫ਼ਰ ਕੇਵਲ ਸਾਢੇ ਛੇ ਘੰਟੇ ਵਿੱਚ ਪੂਰਾ ਕਰੇਗੀ। ਇਸ ਟਰੇਨ ਦਾ ਲਗਾਤਾਰ ਵਪਾਰਕ ਸੰਚਾਲਨ 19 ਜਨਵਰੀ ਤੋਂ ਸ਼ੁਰੂ ਹੋਵੇਗਾ, ਇਹ ਦੇਸ਼ ਦੀ ਦੂਜੀ ਕਾਰਪੋਰੇਟ ਟਰੇਨ ਹੈ। ਇਸ ਵਿੱਚ ਭਾਰਤੀ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ ਵੱਲੋਂ ਯਾਤਰੀਆਂ ਨੂੰ ਪ੍ਰੀਮੀਅਮ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਇਸ ਟਰੇਨ ਡੱਬਿਆਂ ਵਿਚ ਐਲਸੀਡੀ ਸੂਚਨਾ ਸਕਰੀਨ, ਆਨ ਬੋਰਡ ਵਾਈ-ਫਾਈ ਸੇਵਾ, ਆਰਾਮਦਾਇਕ ਸੀਟਾਂ, ਮੋਬਾਈਲ ਤੇ ਲੈਪਟਾਪ ਚਾਰਜਿੰਗ ਸਹੂਲਤ, ਵਿਅਕਤੀਗਤ ਰੀਡਿੰਗ ਲਾਈਟਸ, ਮਡਿਊਲਰ ਬਾਇਓ ਪਖਾਨੇ, ਵਨੀਸ਼ਨ ਬਲਾਇੰਡ ਵਾਲੀ ਵਿੰਡੋ ਤੇ ਸੀਸੀਟੀਵੀ ਕੈਮਰੇ ਆਦਿ ਦੀ ਸੁਵਿਧਾ ਮੁਹੱਈਆ ਕਰਵਾਈ ਗਈ ਹੈ। ਟਰੇਨ ਦੀ ਐਗਜ਼ੀਕਿਊਟਿਵ ਕਲਾਸ ਏਸੀ ਚੇਅਰ ਕਾਰ ’ਚ 56 ਅਤੇ ਏਸੀ ਚੇਅਰ ਕਾਰ ਵਿੱਚ 78 ਸੀਟਾਂ ਹਨ। ਆਰਸੀਐਫ ਹੁਣ ਤੱਕ 5 ਤੇਜਸ ਟਰੇਨਾਂ ਬਣਾ ਚੁੱਕੀ ਹੈ। ਇਹ ਟਰੇਨਾਂ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜ ਸਕਦੀਆਂ ਹਨ। ਤੇਜਸ ਚੇਅਰ ਕਾਰ ਟਰੇਨ ਦੀ ਸਫ਼ਲਤਾ ਉਪਰੰਤ ਆਰਸੀਐਫ ਤੇਜਸ ਸਲਿਪਰ ਕੋਚ ਡਿਜ਼ਾਈਨ ਅਤੇ ਨਿਰਮਾਣ ਕਰਨ ਦਾ ਕੰਮ ਕਰ ਰਹੀ ਹੈ। ਇਸ ਟਰੇਨ ਵਿੱਚ ਜੀਪੀਐੱਸ ਸਿਸਟਮ ਲੱਗਾ ਹੈ ਜਿਹੜਾ ਹਵਾਈ ਜਹਾਜ਼ ਵਾਂਗ ਯਾਤਰੀਆਂ ਨੂੰ ਸਟੇਸ਼ਨਾਂ ਦੀ ਸੂਚਨਾ ਦਿੰਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All