ਹੱਜ ਦੇ ਅਮਲ ਨੂੰ ਡਿਜੀਟਲ ਕਰਨ ਵਾਲਾ ਭਾਰਤ ਪਲੇਠਾ ਮੁਲਕ: ਨਕਵੀ

ਜੱਦਾਹ/ਨਵੀਂ ਦਿੱਲੀ, 1 ਦਸੰਬਰ ਭਾਰਤ ਹੱਜ ’ਤੇ ਜਾਣ ਵਾਲੇ ਅਕੀਦਤਮੰਦਾਂ ਲਈ ਇਸ ਪੂਰੇ ਅਮਲ ਨੂੰ ਡਿਜੀਟਲ ਬਣਾਉਣ ਵਾਲਾ ਪਹਿਲਾ ਮੁਲਕ ਬਣ ਗਿਆ ਹੈ। ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਇਹ ਦਾਅਵਾ ਅੱਜ ਜੱਦਾਹ ਵਿੱਚ ਸਾਊਦੀ ਅਰਬ ਦੇ ਹੱਜ ਮੰਤਰੀ ਨਾਲ ਇਕ ਦੁਵੱਲੇ ਕਰਾਰ ’ਤੇ ਸਹੀ ਪਾਉਣ ਮਗਰੋਂ ਕੀਤਾ। ਸ੍ਰੀ ਨਕਵੀ ਨੇ ਕਿਹਾ ਕਿ ਅਗਲੇ ਸਾਲ (2020) ਹੱਜ ਕਰਨ ਦੇ ਚਾਹਵਾਨ ਦੋ ਲੱਖ ਸ਼ਰਧਾਲੂਆਂ ਨੂੰ ਆਨਲਾਈਨ ਅਰਜ਼ੀ, ਈ-ਵੀਜ਼ਾ, ਹੱਜ ਮੋਬਾਈਲ ਐਪ, ‘ਈ-ਮਸੀਹਾ’ ਸਿਹਤ ਸਹੂਲਤ, ਈ-ਲੱਗੇਜ ਪ੍ਰੀ-ਟੈਗਿੰਗ ਸਮੇਤ ਮੱਕਾ ਤੇ ਮਦੀਨਾ ਵਿੱਚ ਰਿਹਾਇਸ਼ ਤੇ ਟਰਾਂਸਪੋਰਟੇਸ਼ਨ ਨਾਲ ਸਬੰਧਤ ਸਾਰੀ ਜਾਣਕਾਰੀ ਡਿਜੀਟਲ ਮੁਹੱਈਆ ਕਰਵਾਈ ਜਾਵੇਗੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All