ਸੌਮਿਆ ਸਰਕਾਰ ਬੰਗਲਾਦੇਸ਼ ਕ੍ਰਿਕਟ ਟੀਮ ’ਚੋਂ ਬਾਹਰ

ਢਾਕਾ: ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਨੇ ਅੱਜ ਬੱਲੇਬਾਜ਼ ਸੋਮਿਆ ਸਰਕਾਰ ਨੂੰ ਬਾਹਰ ਕਰ ਕੇ ਦੇਸ਼ ਵਿੱਚ ਖੇਡੀ ਜਾ ਰਹੀ ਮੌਜੂਦਾ ਟੀ-20 ਲੜੀ ਲਈ ਤਿੰਨ ਨਵੇਂ ਖਿਡਾਰੀਆਂ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਤਿੰਨ ਦੇਸ਼ਾਂ ਦੀ ਟੀ-20 ਕੌਮਾਂਤਰੀ ਲੜੀ ਦੇ ਪਹਿਲੇ ਦੋ ਮੈਚਾਂ ਵਿੱਚ ਬੰਗਲਾਦੇਸ਼ ਦੇ ਸੀਨੀਅਰ ਕ੍ਰਮ ਦੇ ਬੱਲੇਬਾਜ਼ ਚੰਗਾ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹੇ। ਤੀਜੇ ਅਤੇ ਚੌਥੇ ਮੈਚ ਲਈ ਬੱਲੇਬਾਜ਼ ਮੁਹੰਮਦ ਨਈਮ, ਅਮਿਨੁਲ ਇਸਲਾਮ ਅਤੇ ਨਜ਼ਮੁਲ ਹੁਸੈਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਜ਼ਿੰਬਾਬਵੇ ਖ਼ਿਲਾਫ਼ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨੇ 60 ਦੌੜਾਂ ’ਤੇ ਛੇ ਵਿਕਟਾਂ ਗੁਆ ਲਈਆਂ ਸਨ, ਟੀਮ ਹਾਲਾਂਕਿ ਤਿੰਨ ਵਿਕਟਾਂ ਨਾਲ ਮੈਚ ਜਿੱਤਣ ਵਿੱਚ ਸਫਲ ਰਹੀ। ਅਫਗ਼ਾਨਿਸਤਾਨ ਖ਼ਿਲਾਫ਼ 32 ਦੌੜਾਂ ਤੱਕ ਬੰਗਲਾਦੇਸ਼ ਦੇ ਚਾਰ ਬੱਲੇਬਾਜ਼ ਪੈਵਿਲੀਅਨ ਪਰਤ ਗਏ ਸਨ ਅਤੇ ਟੀਮ ਇਹ ਮੁਕਾਬਲਾ 25 ਦੌੜਾਂ ਨਾਲ ਹਾਰ ਗਈ। ਇਸ ਦੌਰਾਨ ਸੌਮਿਆ ਸਰਕਾਰ ਨੇ ਦੋ ਮੈਚਾਂ ਵਿੱਚ ਸਿਰਫ਼ ਚਾਰ ਦੌੜਾਂ ਬਣਾਈਆਂ। ਤੇਜ਼ ਗੇਂਦਬਾਜ਼ ਰੂਬੇਲ ਹੁਸੈਨ ਅਤੇ ਸ਼ਫੀਉਲ ਇਸਲਾਮ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ, ਜਦਕਿ ਮਹਿਦੀ ਹਸਨ ਅਤੇ ਯਾਸਿਨ ਅਰਾਫਾਤ ਨੂੰ ਬਾਹਰ ਕਰ ਦਿੱਤਾ ਗਿਆ। -ਏਐੱਫਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All