ਮੋਬਾਈਲ ਐਪਸ ਨੇ ਨੌਜਵਾਨ ਬਣਾ ਦਿੱਤੇ ਵਿਹਲੜ

ਗੁਰਪ੍ਰੀਤ ਕੌਰ ਚਹਿਲ

ਅੱਜ ਇਨਸਾਨ ਮੋਬਾਈਲ, ਟੀਵੀ, ਕੰਪਿਊਟਰ ਆਦਿ ਬਿਜਲਈ ਉਪਕਰਨਾਂ ਉਤੇ ਪੂਰੀ ਤਰ੍ਹਾਂ ਨਿਰਭਰ ਹੈ ਤੇ ਇਨ੍ਹਾਂ ਹੀ ਵਸਤਾਂ ਨੇ ਇਨਸਾਨ ਨੂੰ ਇਨਸਾਨ ਤੋਂ ਦੂਰ ਕਰ ਦਿੱਤਾ ਹੈ। ਇਨ੍ਹਾਂ ਉਪਕਰਨਾਂ ਦਾ ਸਹੀ ਇਸਤੇਮਾਲ ਭਾਵੇਂ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਉਂਦਾ ਹੈ, ਪਰ ਤਕਨੀਕ ਦੀ ਦੁਰਵਰਤੋਂ ਕਈ ਸਮੱਸਿਆਵਾਂ ਵੀ ਪੈਦਾ ਕਰਦੀ ਹੈ। ਇਸੇ ਤਰ੍ਹਾਂ ਅੱਜ-ਕੱਲ੍ਹ ਪ੍ਰਚਲਿਤ ਅਣਗਿਣਤ ਮੋਬਾਈਲ ਐਪਸ ਹਨ। ਨਿੱਤ ਨਾ ਕੋਈ ਨਵੀਂ ਮਨੋਰੰਜਕ ਮੋਬਾਈਲ ਐਪ ਲਾਂਚ ਹੋ ਜਾਂਦੀ ਹੈ। ਟਿਕ-ਟੌਕ, ਸ਼ੇਅਰ ਚੈਟ, ਹੈਲੋ, ਸਨੈਪਚੈਟ ਵਰਗੀਆਂ ਅਣਗਿਣਤ ਸੋਸ਼ਲ ਨੈਟਵਰਕਿੰਗ ਐਪਸ ਹਨ, ਜਿਨ੍ਹਾਂ ਦੀ ਵਰਤੋਂ ਨੌਜਵਾਨ ਵਰਗ ਵੱਡੇ ਪੱਧਰ ’ਤੇ ਕਰਦਾ ਹੈ। ਟਿਕ-ਟੌਕ ਨੇ ਘਰ-ਘਰ ਅਦਾਕਾਰ ਪੈਦਾ ਕਰ ਦਿੱਤੇ ਹਨ। ਛੋਟੇ-ਛੋਟੇ ਬੱਚੇ ਵੀ ਵੀਡੀਓਜ਼ ਬਣਾ ਕੇ ਅਪਲੋਡ ਕਰ ਰਹੇ ਹਨ ਤੇ ਆਪਣਾ ਪੜ੍ਹਾਈ ਅਤੇ ਖੇਡਣ-ਮੱਲਣ ਵਾਲਾ ਕੀਮਤੀ ਸਮਾਂ ਇਨ੍ਹਾਂ ਮੋਬਾਈਲ ਐਪਸ ਦੇ ਲੇਖੇ ਲਾ ਰਹੇ ਹਨ। ਹਰ ਰੋਜ਼ ਕਰੋੜਾਂ-ਅਰਬਾਂ ਦੀ ਕਮਾਈ ਕਰਨ ਵਾਲੀਆਂ ਇਹ ਐਪਸ ਬਣਾਉਣ ਵਾਲੀਆਂ ਕੰਪਨੀਆਂ ਨੌਜਵਾਨਾਂ ਦਾ ਕੀਮਤੀ ਸਮਾਂ ਖਰਾਬ ਕਰ ਕੇ ਉਨ੍ਹਾਂ ਦੇ ਭਵਿੱਖ ’ਤੇ ਸੁਆਲੀਆ ਨਿਸ਼ਾਨ ਲਗਾ ਰਹੀਆਂ ਹਨ। ਸਾਨੂੰ ਇਹ ਜਾਣ ਕੇ ਅਚੰਭਾ ਹੋਵੇਗਾ ਕਿ ਦੁਨੀਆ ਦੀ ਇੱਕ ਮਸ਼ਹੂਰ ਸੋਸ਼ਲ ਨੈਟਵਰਕਿੰਗ ਕੰਪਨੀ, ਜਿਸ ਦੇ ਸਭ ਤੋਂ ਵੱਧ ਵਰਤੋਂਕਾਰ (26 ਕਰੋੜ) ਭਾਰਤ ਵਿੱਚ ਹਨ, ਦੀ ਇਸ ਸਾਲ ਦੀ ਪਹਿਲੀ ਤਿਮਾਹੀ ਦੀ ਕਮਾਈ 15.1 ਅਰਬ ਡਾਲਰ ਹੈ। ਇੰਟਰਨੈਟ ਕੰਪਨੀਆਂ ਦੀ ਕਮਾਈ ਵਿੱਚ ਹਰ-ਰੋਜ਼ ਇਜ਼ਾਫ਼ਾ ਹੋ ਰਿਹਾ ਹੈ। ਸਾਡਾ ਨੌਜਵਾਨ ਵਰਗ ਜਿਥੇ ਬੜੀ ਲਾਪ੍ਰਵਾਹੀ ਨਾਲ ਆਪਣਾ ਸਮਾਂ, ਸਿਹਤ ਤੇ ਸਮਰੱਥਾ ਇਨ੍ਹਾਂ ਮੋਬਾਈਲ ਐਪਸ ਦੀ ਭੇਟ ਚੜ੍ਹਾ ਰਿਹਾ ਹੈ, ਉੱਥੇ ਮੋਬਾਈਲ ਦੇ ਸਿਹਤ ’ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਤੋਂ ਵੀ ਬੇਖਬਰ ਹੈ। ਮੋਬਾਈਲ ਫੋਨ ਵਿੱਚੋਂ ਨਿਕਲਣ ਵਾਲੀ ਰੇਡੀਓ ਫਰੀਕੁਐਂਸੀ, ਜੋ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਹੁੰਦੀ ਹੈ, ਦਿਮਾਗ ਦੇ ਤੰਤੂਆਂ ’ਤੇ ਬੁਰਾ ਪ੍ਰਭਾਵ ਪਾ ਕੇ ਰਸੌਲੀ (ਬ੍ਰੇਨ ਟਿਊਮਰ) ਤੱਕ ਪੈਦਾ ਕਰ ਸਕਦੀ ਹੈ। ਛੋਟੇ ਬੱਚਿਆਂ ਦਾ ਨਰਵਸ ਸਿਸਟਮ ਅਜੇ ਵਿਕਸਿਤ ਹੋ ਰਿਹਾ ਹੁੰਦਾ ਹੈ। ਇਸ ਲਈ ਬੱਚਿਆਂ ਦਾ ਲੰਮਾ ਸਮਾਂ ਮੋਬਾਈਲ ਵਰਤਣਾ ਵਧੇਰੇ ਖ਼ਤਰਨਾਕ ਹੁੰਦਾ ਹੈ। ਅੱਜ ਕੱਲ੍ਹ ਛੋਟੀ ਉਮਰ ਦੇ ਬੱਚਿਆਂ ਵਿੱਚ ਵਧ ਰਹੀਆਂ ਨਰਵਸ ਸਿਸਟਮ ਦੀਆਂ ਬਿਮਾਰੀਆਂ ਮੋਬਾਈਲ ਸੱਭਿਆਚਾਰ ਦੀ ਹੀ ਦੇਣ ਹਨ। ਨੌਜਵਾਨ ਮੁੰਡੇ-ਕੁੜੀਆਂ ਘੰਟਿਆਂ ਬੱਧੀ ਮੋਬਾਈਲ ਸਕਰੀਨ ’ਤੇ ਅੱਖਾਂ ਗੱਡੀਂ ਬੈਠੇ ਰਹਿੰਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਇਲਮ ਨਹੀਂ ਹੁੰਦਾ ਕਿ ਜਿਹੜਾ ਸਮਾਂ ਤੇ ਸਮਰੱਥਾ ਉਹ ਮੋਬਾਈਲ ’ਤੇ ਜ਼ਾਇਆ ਕਰ ਰਹੇ ਹਨ, ਉਸ ਦਾ ਸਦਉਪਯੋਗ ਉਨ੍ਹਾਂ ਦੇ ਭਵਿੱਖ ਤੇ ਕਰੀਅਰ ਨੂੰ ਚਮਕਾ ਸਕਦਾ ਹੈ। ਮਾਪਿਆਂ ਨੂੰ ਵੀ ਮੋਬਾਈਲ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਬੱਚਿਆਂ ਨਾਲ ਜ਼ਿਆਦਾ ਸਮਾਂ ਬਤੀਤ ਕਰਨਾ ਚਾਹੀਦਾ ਹੈ ਤਾਂ ਕਿ ਬੱਚਿਆਂ ਨੂੰ ਇਕੱਲਤਾ ਦਾ ਅਹਿਸਾਸ ਨਾ ਹੋਵੇ। ਸੋ ਮੋਬਾਈਲ ਵਰਤੋਂਕਾਰਾਂ, ਖਾਸ ਕਰਕੇ ਨੌਜਵਾਨ ਇਸਦੀ ਬੇਹਿਸਾਬੀ ਵਰਤੋਂ ਤੋਂ ਪ੍ਰਹੇਜ਼ ਕਰਨ ਅਤੇ ਆਪਣੇ ਸਮੇਂ ਦੀ ਸਾਰਥਕ ਤੇ ਸਦਵਰਤੋਂ ਕਰਨ।

-ਪੰਜਾਬੀ ਅਧਿਆਪਕਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚਹਿਲਾਂਵਾਲੀ, ਮਾਨਸਾ। ਸੰਪਰਕ: 90565-26703

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

* ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਉੱਤਰੀ ਅਤੇ ਪੱਛਮੀ ਭਾਰ...

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

* ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਇਮਾਨਦਾਰੀ ਟੈਕਸ ਅਦਾ ਕਰਨ ਤੇ...

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

* ਅਕਾਲੀ ਦਲ ਨੇ ਸ਼ਰਾਬ ਮਾਫ਼ੀਆ ਖਿਲਾਫ਼ ਘੱਗਰ ਸਰਾਏ ’ਚ ਦਿੱਤਾ ਧਰਨਾ * ...

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

* ਅਯੁੱਧਿਆ ’ਚ ਭੂਮੀ ਪੂਜਨ ਮੌਕੇ ਮੋਦੀ ਅਤੇ ਹੋਰ ਆਗੂਆਂ ਨਾਲ ਮੰਚ ਕੀਤਾ ...

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਏਸ਼ਿਆਈ ਮੂਲ ਦੇ ਅਮਰੀਕੀਆਂ ਨੇ ਵੀ ਹੈਰਿਸ ਦੀ ਨਾਮਜ਼ਦਗੀ ਸਲਾਹੀ

ਸ਼ਹਿਰ

View All