ਮੈਚ ਫਿਕਸਿੰਗ: ਚਾਵਲਾ ਤੋਂ ਪੁੱਛਗਿੱਛ ਕਰਨੀ ਚਾਹੁੰਦਾ ਹੈ ਭਾਰਤੀ ਕ੍ਰਿਕਟ ਬੋਰਡ

ਨਵੀਂ ਦਿੱਲੀ: ਬੀਸੀਸੀਆਈ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ (ਏਸੀਯੂ) ਦੇ ਮੁਖੀ ਅਜੀਤ ਸਿੰਘ ਨੇ ਅੱਜ ਕਿਹਾ ਕਿ ਉਹ ਦਿੱਲੀ ਪੁਲੀਸ ਨੂੰ ਅਪੀਲ ਕਰਨਗੇ ਕਿ ਉਸ ਦੀ ਟੀਮ ਨੂੰ ਕਥਿਤ ਸੱਟੇਬਾਜ਼ ਸੰਜੀਵ ਚਾਵਲਾ ਤੋਂ ਪੁੱਛਗਿੱਛ ਕਰਨ ਦਿੱਤੀ ਜਾਵੇ। ਦੱਖਣੀ ਅਫਰੀਕਾ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਹੰਸੀ ਕਰੋਨੇ ਦੀ ਸ਼ਮੂਲੀਅਤ ਵਾਲੇ ਮੈਚ ਫਿਕਸਿੰਗ ਮਾਮਲੇ ਦੇ ਮੁੱਖ ਮੁਲਜ਼ਮ ਸੰਜੀਵ ਚਾਵਲਾ ਨੂੰ ਵੀਰਵਾਰ ਨੂੰ ਬਰਤਾਨੀਆ ਤੋਂ ਲਿਆਂਦਾ ਗਿਆ। ਭਾਰਤ ਦੀ ਹਵਾਲਗੀ ਮਗਰੋਂ ਦਿੱਲੀ ਦੀ ਇੱਕ ਅਦਾਲਤ ਨੇ ਉਸ ਨੂੰ 12 ਦਿਨ ਦੀ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ। ਚਾਵਲਾ ਨੇ ਅਦਾਲਤ ਦੇ ਫ਼ੈਸਲੇ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਚਾਵਲਾ ’ਤੇ ਦੋਸ਼ ਹੈ ਕਿ ਉਸ ਨੇ ਦੱਖਣੀ ਅਫਰੀਕਾ ਦੇ ਫਰਵਰੀ-ਮਾਰਚ 2000 ਦੇ ਭਾਰਤੀ ਦੌਰੇ ਦੌਰਾਨ ਕਰੋਨੇ ਨਾਲ ਮਿਲ ਕੇ ਮੈਚ ਫਿਕਸ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All