ਮਾਹਿਰਾਂ ਦੀ ਭਵਿੱਖਬਾਣੀ: ਮੌਨਸੂਨ ਦੀ ਵਾਪਸੀ 28 ਤੋਂ

ਚੰਡੀਗੜ੍ਹ 22 ਸਤੰਬਰ (ਟ੍ਰਿਬਿਊਨ ਨਿਊਜ਼ ਸਰਵਿਸ): ਮੌਨਸੂਨ ਆਪਣੀ ਭਰਵੀਂ ਛਹਿਬਰ ਲਾਉਣ ਬਾਅਦ 28 ਸਤੰਬਰ ਤੋਂ ਰੁਖ਼ਸਤ ਹੋ ਰਹੀ ਹੈ। ਇਸ ਵਾਰ ਪੰਜਾਬ ਵਿਚ ਮੌਨਸੂਨ ਦੇ ਮੀਂਹ ਆਮ ਨਾਲੋਂ ਵੱਧ ਰਹੇ ਜਦੋਂ ਕਿ ਗੁਆਂਢੀ ਰਾਜ ਹਰਿਆਣਾ ਵਿਚ 22 ਪ੍ਰਤੀਸ਼ਤ ਵਧੇਰੇ ਮੀਂਹ ਪਏ। ਚੰਡੀਗੜ ਵਿਚ 31 ਪ੍ਰਤੀਸ਼ਤ ਵਧੇਰੇ ਬਾਰਸ਼ ਹੋਈ। ਮੌਸਮ ਵਿਭਾਗ ਦੇ ਦਿੱਲੀ ਸਥਿਤੀ ਸੀਨੀਅਰ ਅਧਿਕਾਰੀ ਚਤਰ ਸਿੰਘ ਮਲਿਕ ਦਾ ਕਹਿਣਾ ਹੈ ਕਿ 24 ਸਤੰਬਰ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ ਵਿਚ ਕਿਧਰੇ ਘੱਟ ਅਤੇ ਕਿਧਰੇ ਵੱਧ ਬਾਰਸ਼ ਰਹੇਗੀ, ਪਰ ਇਸ ਦੇ ਨਾਲ ਹੀ ਮੌਨਸੂਨ ਦੀ ਵਾਪਸੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਸਭ ਤੋਂ ਵਧੇਰੇ ਹਿਮਾਚਲ ਵਿਚ ਬਾਰਸ਼ ਹੋਈ ਹੈ। ਮੌਸਮ ਵਿਭਾਗ ਦੇ ਸੂਤਰਾਂ ਅਨੁਸਾਰ ਅੱਜ ਪੰਜਾਬ ਦੇ ਚਾਰ ਜ਼ਿਲਿ੍ਹਆਂ ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਮਾਨਸਾ ਅਤੇ ਤਰਨ ਤਾਰਨ ਵਿਚ ਬਾਰਸ਼ ਘੱਟ ਹੋਈ ਹੈ ਜਦੋਂਕਿ ਬਾਕੀ ਰਾਜ ਵਿਚ ਦਰਮਿਆਨੀ ਤੋਂ ਭਰਵੀਂ ਬਾਰਸ਼ ਹੋਈ ਹੈ। ਮੌਸਮ ਵਿਭਾਗ ਦੇ ਸੂਤਰਾਂ ਅਨੁਸਾਰ ਅੱਜ ਪੰਜਾਬ ਦੇ ਚਾਰ ਜ਼ਿਲਿ੍ਹਆਂ ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਮਾਨਸਾ ਅਤੇ ਤਰਨ ਤਾਰਨ ਵਿਚ ਬਾਰਸ਼ ਘੱਟ ਹੋਈ ਹੈ ਜਦੋਂਕਿ ਬਾਕੀ ਰਾਜ ਵਿਚ ਦਰਮਿਆਨੀ ਤੋਂ ਭਰਵੀਂ ਬਾਰਸ਼ ਹੋਈ ਹੈ। ਪੰਜਾਬ ਵਿਚ ਮੌਨਸੂਨ ਮੌਸਮ ਦੀ ਬਾਰਸ਼ ਹੁਣ ਤੱਕ 466.4 ਮਿਲੀਮੀਟਰ ਆਮ ਵਾਂਗ ਮੰਨੀ ਜਾਂਦੀ ਹੈ ਪਰ ਇਸ ਵਾਰ 449.7 ਮਿਲੀਮੀਟਰ ਬਾਰਸ਼ ਹੋਈ ਹੈ ਜੋ ਕਿ ਆਮ ਵਾਂਗ ਹੀ ਗਿਣੀ ਜਾਂਦੀ ਹੈ। ਹਰਿਆਣਾ ਵਿਚ ਆਮ ਬਾਰਸ਼ 440.02 ਮੰਨੀ ਜਾਂਦੀ ਹੈ ਪਰ ਇਸ ਸੀਜ਼ਨ ਲਈ ਹੁਣ ਤੱਕ 537.8 ਮਿਲੀਮੀਟਰ ਬਾਰਸ਼ ਜੋ ਕਿ 22 ਪ੍ਰਤੀਸ਼ਤ ਵਧੇਰੇ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All