ਮਾਰਕਸਵਾਦੀ ਆਗੂ ਦਾ ਜੀਵਨ ਤੇ ਵਿਚਾਰਧਾਰਾ

ਮਾਰਕਸਵਾਦੀ ਆਗੂ ਦਾ ਜੀਵਨ ਤੇ ਵਿਚਾਰਧਾਰਾ

ਡਾ. ਕੁਲਦੀਪ ਸਿੰਘ ਧੀਰ* ਇਕ ਪੁਸਤਕ- ਇਕ ਨਜ਼ਰ ‘ਮੋਟਰਸਾਈਕਲ ਡਾਇਰੀ’ (ਮੂਲ ਲੇਖਕ: ਅਰਨੈਸਟੋ ਚੀ ਗੁਵੇਰਾ; ਅਨੁਵਾਦ ਤੇ ਸੰਪਾਦਨ: ਜਗਵਿੰਦਰ ਜੋਧਾ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਚੀ ਗੁਵੇਰਾ ਦੀ ਪ੍ਰਸਿੱਧ ਰਚਨਾ ਹੈ। ਚੀ ਗੁਵੇਰਾ ਅਰਜਨਟਾਈਨਾ ਦਾ ਮਾਰਕਸਵਾਦੀ ਕ੍ਰਾਂਤੀਕਾਰੀ, ਲੇਖਕ, ਗੁਰੀਲਾ ਲੀਡਰ, ਰਾਜਨੀਤਕ ਤੇ ਸੈਨਿਕ ਸਿਧਾਂਤਕਾਰ ਸੀ। ਕਿਊਬਾ ਦੇ ਇਨਕਲਾਬ ਪਿਛਲਾ ਇਕ ਵੱਡਾ ਚਿਹਰਾ। 1928 ਤੋਂ 1967 ਤਕ ਮਸਾਂ ਉਨਤਾਲੀ ਵਰ੍ਹੇ ਦਾ ਰੱਜ ਕੇ ਜੀਵਿਆ ਜੀਵਨ ਜੋ ਲੋਕਾਂ ਲਈ ਕ੍ਰਾਂਤੀ ਦੀ ਮਸ਼ਾਲ ਵਾਂਗ ਲਟ ਲਟ ਬਲਿਆ। ਕ੍ਰਾਂਤੀਕਾਰੀ ਗੁਰੀਲੇ ਦੇ ਰੂਪ ਵਿਚ ਉਸ ਦਾ ਨਾਮ 26 ਜੁਲਾਈ ਮੂਵਮੈਂਟ, ਕਿਊਬਨ ਇਨਕਲਾਬ ਤੇ ਬੋਲੀਵੀਆ ਦੀ ਨੈਸ਼ਨਲ ਲਿਬਰੇਸ਼ਨ ਆਰਮੀ ਨਾਲ ਜੁਡ਼ਿਆ ਹੋਇਆ ਹੈ। ਬੋਲੀਵੀਆ ਵਿਚ ਹੀ ਉਸ ਨੂੰ ਫਡ਼ ਕੇ ਗੋਲੀ ਨਾਲ ਉਡਾਇਆ ਗਿਆ। ਮਰਦੇ ਦਮ ਤਕ ਉਸ ਵਿਚ ਇੰਨੀ ਹਿੰਮਤ ਸੀ ਕਿ ਉਹ ਆਪਣੇ ਦੁਸ਼ਮਣ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਝਾਕ ਸਕਿਆ। ਉਸ ਦੇ ਲੱਤ ਮਾਰ ਸਕਿਆ। ਉਸ ਦੇ ਮੂੰਹ ਉੱਤੇ ਥੁੱਕ ਸਕਿਆ। ਇਕ ਨਹੀਂ ਕਈ ਗੋਲੀਆਂ ਮਾਰ ਕੇ ਉਸ ਨੂੰ ਸਦਾ ਦੀ ਨੀਂਦ ਸਵਾਇਆ ਗਿਆ। ਮਰ ਕੇ ਉਹ ਇਨਕਲਾਬ ਦਾ ਮਸੀਹਾ ਬਣ ਗਿਆ। ਜਵਾਨੀ ਵਿਚ ਪੈਰ ਧਰਦੇ ਸਮੇਂ ਉਸ ਨੇ ਡਾਕਟਰੀ ਦੀ ਪਡ਼੍ਹਾਈ ਲਈ ਦਾਖ਼ਲਾ ਲਿਆ। ਛੁੱਟੀਆਂ ਵਿਚ ਉਸ ਨੇ ਲਾਤੀਨੀ/ਦੱਖਣੀ ਅਮਰੀਕੀ ਮੁਲਕਾਂ ਦੀ ਲੰਬੀ ਯਾਤਰਾ ਕੀਤੀ। ਇਕ ਨਹੀਂ ਦੋ ਵਾਰ। ਹਜ਼ਾਰਾਂ ਕਿਲੋਮੀਟਰ ਲੰਬਾ ਸਫ਼ਰ। ਇਕ ਵਾਰ ਸਾਈਕਲ ਤੇ ਦੂਜੀ ਵਾਰ ਮੋਟਰਸਾਈਕਲ ਉੱਤੇ। ਅਮਰੀਕਾ ਦੇ ਪੂੰਜੀਵਾਦੀ ਹਾਕਮਾਂ ਦੁਆਰਾ ਇਸ ਖਿੱਤੇ ਦੇ ਸੋਸ਼ਣ ਨੂੰ ਉਸ ਨੇ ਨੇਡ਼ਿਓਂ ਵੇਖਿਆ। ਇਸੇ ਨੇ ਉਸ ਨੂੰ ਸੱਤਾ ਨਾਲ ਭਿਡ਼ ਕੇ ਇਨਕਲਾਬ ਲਈ ਗੁਰੀਲਾ ਤੇ ਖੁੱਲ੍ਹਮ-ਖੁੱਲ੍ਹੀ ਵਿਚਾਰਧਾਰਕ ਜੰਗ ਦੇ ਰਾਹ ਪਾਇਆ। ਪਹਿਲਾਂ ਉਹ ਗੁਆਟੇਮਾਲਾ ਦੇ ਸਮਾਜਿਕ ਸੁਧਾਰਾਂ ਲਈ ਲਡ਼ਿਆ ਤੇ ਫਿਰ ਕਾਸਤਰੋ ਦੇ 26 ਜੁਲਾਈ ਅੰਦੋਲਨ ਨਾਲ ਜੁਡ਼ਿਆ। ਦੋ ਸਾਲ ਦੀ ਗੁਰੀਲਾ ਲਡ਼ਾਈ ਨਾਲ ਬੈਟਿਸਟਾ ਸੱਤਾ ਉਲਟਾਈ। ਅਮਰੀਕੀ ਸੱਤਾ ਨਾਲ ਲਗਪਗ ਸਿੱਧੀ ਟੱਕਰ ਤਕ ਗੱਲ ਉਸ ਨੇ 1962 ਵਿਚ ਪੁਚਾ ਦਿੱਤੀ। ਦੁਨੀਆਂ ਐਟਮੀ/ਮਿਜ਼ਾਇਲੀ ਟਕਰਾਅ ਤੋਂ ਮਸਾਂ ਬਚੀ ਤੇ ਇਸ ਦੌਰਾਨ ਉਹ ਰੂਸ ਦੇ ਵਿਹਾਰ ਤੋਂ ਵੀ ਉਪਰਾਮ ਹੋ ਗਿਆ। 1965 ਵਿਚ ਉਹ ਕਿਊਬਾ ਛੱਡ ਬੋਲੀਵੀਆ ਜਾ ਕੇ ਗੁਰੀਲਾ ਸੰਘਰਸ਼ ਵਿਚ ਜੁਟ ਗਿਆ। ਉੱਥੇ ਹੀ ਅਮਰੀਕਾ ਦੀ ਸੀਆਈਏ ਦੀ ਮਦਦ ਨਾਲ ਬੋਲੀਵੀਅਨ ਸੈਨਾ ਨੇ ਉਸ ਨੂੰ ਖ਼ਤਮ ਕੀਤਾ। ਬੀਤੀ ਸਦੀ ਦੇ 100 ਕੁ ਵੱਡੇ ਨਾਮਾਂ ਵਿਚੋਂ ਉਹ ਇਕ ਹੈ। 23 ਸਾਲ ਦੇ ਚੀ ਗਵੇਰਾ ਨੇ ਮੈਡੀਕਲ ਦੇ ਵਿਦਿਆਰਥੀ ਵਜੋਂ ਆਪਣੇ ਦੋਸਤ ਡਾਕਟਰ ਅਲਬਰਟੋ ਨਾਲ 1939 ਮਾਡਲ ਦੇ ਨਾਰਟਨ 500 ਸੀ.ਸੀ. ਲਾ ਪੈਡਰੋਸਾ ਮੋਟਰਸਾਈਕਲ ਉੱਤੇ ਜੋ ਯਾਤਰਾ ਕੀਤੀ, ਇਸ ਕਿਤਾਬ ਵਿਚ ਉਸੇ ਦਾ ਬਿਰਤਾਂਤ ਹੈ। ਖਾਣਾਂ ਵਿਚ ਕੰਮ ਕਰਦੇ ਕਾਮਿਆਂ, ਪੀਡ਼ਤ ਕਮਿਊਨਿਸਟਾਂ, ਸਮਾਜ ਵਿਚੋਂ ਹਾਸ਼ੀਏ ਉੱਤੇ ਧੱਕੇ ਕੋਹਡ਼ੀਆਂ, ਇਨਕਾ ਸੱਭਿਅਤਾ ਦੇ ਰੁਲੇ-ਖੁਲੇ ਵਾਰਸਾਂ ਤੇ ਗ਼ਰੀਬ ਲੋਕਾਂ ਦੀ ਮਾਡ਼ੀ ਤੇ ਸ਼ੋਸ਼ਿਤ ਸਥਿਤੀ ਉਨ੍ਹਾਂ ਨੇ ਇਸ ਦੌਰਾਨ ਅੱਖੀਂ ਵੇਖ ਕੇ ਇਸ ਕਿਤਾਬ ਵਿਚ ਅੰਕਿਤ ਕੀਤੀ ਹੈ। ਮੋਟਰਸਾਈਕਲ ਵਾਰ-ਵਾਰ ਟੁੱਟਦਾ, ਪੈਂਚਰ ਹੁੰਦਾ, ਅੰਤ ਬੇਕਾਰ ਹੋ ਜਾਂਦਾ ਹੈ। ਨੌਂ ਮਹੀਨੇ ਦੀ 8,000 ਕਿਲੋਮੀਟਰ ਲੰਬੀ ਯਾਤਰਾ ਉਹ ਕਦੇ ਲਿਫਟ ਲੈ ਕੇ, ਕਦੇ ਟਰੱਕ ਉੱਤੇ, ਕਦੇ ਬੇਡ਼ੀ ਉੱਤੇ, ਕਦੇ ਲੁਕ-ਛਿਪ ਕੇ ਮਾਡ਼ੇ ਤੋਂ ਮਾਡ਼ੇ ਹਾਲਾਤ ਦਾ ਮੁਕਾਬਲਾ ਕਰਦੇ ਹੋਏ ਪੂਰੀ ਕਰਦੇ ਹਨ। ਯਾਤਰਾ ਦਾ ਅੰਤ ਚੀ ਗੁਵੇਰਾ ਦੇ ਇਸ ਅਜ਼ਮ ਤੇ ਐਲਾਨ ਨਾਲ ਹੁੰਦਾ ਹੈ ਕਿ ਅਸੀਂ ਗ਼ਰੀਬੀ, ਅਨਿਆਂ ਤੇ ਪੂੰਜੀਵਾਦੀ ਦਮਨ ਨਾਲ ਟੱਕਰ ਲਵਾਂਗੇ। 1951-52 ਦੀ ਇਸ ਯਾਤਰਾ ਦਾ ਅੰਗਰੇਜ਼ੀ ਵਿਚ 1995 ਵਿਚ ਪ੍ਰਕਾਸ਼ਨ ਹੋਇਆ ਤਾਂ ਇਹ ਦੇਰ ਤਕ ਨਿਊਯਾਰਕ ਟਾਈਮਜ਼ ਦੀ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ਦੀ ਸੂਚੀ ਵਿਚ ਸ਼ੁਮਾਰ ਰਹੀ। 2004 ਵਿਚ ਇਸ ਕਿਤਾਬ ਉੱਤੇ ਇਸੇ ਨਾਂ ਦੀ ਫ਼ਿਲਮ ਵੀ ਬਣੀ ਜਿਸ ਨੇ ਕਈ ਇਨਾਮ ਜਿੱਤੇ। ਜਗਵਿੰਦਰ ਜੋਧਾ ਨੇ ਕ੍ਰਾਂਤੀ ਦੀ ਮਸ਼ਾਲ ਚੀ ਦੀ ਇਸ ਬਹੁ-ਚਰਚਿਤ ਕਿਤਾਬ ਨੂੰ ਪੰਜਾਬੀ ਪਾਠਕਾਂ ਦੀ ਝੋਲੀ ਪਾਉਣ ਦਾ ਪ੍ਰਸੰਸਾਯੋਗ ਕਾਰਜ ਕੀਤਾ ਹੈ। ਸੱਤਾ ਦੀ ਖੁਸ਼ਾਮਦ ਤੇ ਗੁਣਗਾਣ ਦੇ ਅਜੋਕੇ ਮਾਹੌਲ ਵਿਚ ਸੱਤਾ ਉੱਤੇ ਕਿੰਤੂ-ਪ੍ਰੰਤੂੁ ਤੇ ਵਿਰੋਧ ਨੂੰ ਦੇਸ਼ਧਰੋਹ ਦਾ ਨਾਮ ਦਿੱਤਾ ਜਾ ਰਿਹਾ ਹੈ। ਅਜਿਹੇ ਨਾਸਾਜ਼ਗਾਰ ਮਾਹੌਲ ਵਿਚ ਜੋਧੇ ਹੀ ਜੋਧਿਆਂ ਦੀਆਂ ਬਾਤਾਂ ਲਿਖਦੇ ਸੁਣਾਉਂਦੇ ਹਨ। ਮੇਰੀ ਜਾਚੇ ਜਗਵਿੰਦਰ ਵੀ ਅਜਿਹਾ ਹੀ ਜੋਧਾ ਹੈ। *ਸਾਬਕਾ ਪ੍ਰੋਫ਼ੈਸਰ ਤੇ ਡੀਨ, ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਸੰਪਰਕ: 98722-60550

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਮੁੱਖ ਖ਼ਬਰਾਂ

ਪੰਜਾਬ ਵਿੱਚ ਹੁਣ ਫ਼ਰਦਾਂ ਦੀ ਹੋਵੇਗੀ ਹੋਮ ਡਲਿਵਰੀ

ਪੰਜਾਬ ਵਿੱਚ ਹੁਣ ਫ਼ਰਦਾਂ ਦੀ ਹੋਵੇਗੀ ਹੋਮ ਡਲਿਵਰੀ

ਮੁੱਖ ਮੰਤਰੀ ਵੱਲੋਂ ਮਾਲ ਵਿਭਾਗ ’ਚ ਨਵੇਂ ਸੁਧਾਰਾਂ ਨੂੰ ਫੌਰੀ ਲਾਗੂ ਕਰਨ...

ਓਮ ਪ੍ਰਕਾਸ਼ ਚੌਟਾਲਾ ਨੂੰ ਚਾਰ ਸਾਲ ਦੀ ਕੈਦ ਤੇ 50 ਲੱਖ ਜੁਰਮਾਨਾ

ਓਮ ਪ੍ਰਕਾਸ਼ ਚੌਟਾਲਾ ਨੂੰ ਚਾਰ ਸਾਲ ਦੀ ਕੈਦ ਤੇ 50 ਲੱਖ ਜੁਰਮਾਨਾ

ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ