ਮਹਾਰਾਸ਼ਟਰ ’ਚ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 107 ਹੋਈ

ਮੁੰਬਈ, 24 ਮਾਰਚ ਮਹਾਰਾਸ਼ਟਰ ’ਚ ਕਰੋਨਾਵਾਇਰਸ ਦੇ 10 ਹੋਰ ਮਾਮਲੇ ਸਾਹਮਣੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ ਵਧ ਕੇ 107 ਹੋ ਗਈ ਹੈ। ਇਸ ਦੌਰਾਨ ਵਧੀਆ ਖ਼ਬਰ ਇਹ ਹੈ ਕਿ ਜ਼ੇਰੇ ਇਲਾਜ 12 ਮਰੀਜ਼ ‘ਤੰਦਰੁਸਤ’ ਹੋ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਕਰੋਨਾਵਾਇਰਸ ਦੇ ਪੰਜ ਨਵੇਂ ਕੇਸ ਮੁੰਬਈ ਅਤੇ ਇਕ ਅਹਿਮਦਨਗਰ ’ਚ ਮਿਲਿਆ ਹੈ। ਮੁੰਬਈ ’ਚ ਸੋਮਵਾਰ ਨੂੰ 65 ਸਾਲ ਦੇ ਮਰੀਜ਼ ਦੀ ਮੌਤ ਤੋਂ ਬਾਅਦ ਮਹਾਰਾਸ਼ਟਰ ’ਚ ਮ੍ਰਿਤਕਾਂ ਦੀ ਗਿਣਤੀ ਵਧ ਕੇ ਤਿੰਨ ਹੋ ਗਈ ਹੈ। ਸੂਬੇ ਦੇ ਜਨ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਕਰੋਨਾਵਾਇਰਸ ਤੋਂ ਪੀੜਤ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਕਿਹਾ ਕਿ 15 ਵਿਅਕਤੀਆਂ ’ਤੇ ਇਲਾਜ ਦਾ ਅਸਰ ਹੋ ਰਿਹਾ ਹੈ ਅਤੇ ਛੇਤੀ ਹੀ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ। -ਪੀਟੀਆਈ

ਕੇਰਲਾ ’ਚ 14 ਹੋਰ ਕੇਸ ਮਿਲੇ

ਤਿਰੂਵਨੰਤਪੁਰਮ: ਕੇਰਲਾ ’ਚ ਕਰੋਨਾਵਾਇਰਸ ਦੇ ਅੱਜ 14 ਹੋਰ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੂਬੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਧ ਕੇ 105 ਹੋ ਗਈ ਹੈ। ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਭਾਵਿਤਾਂ ’ਚ ਇਕ ਸਿਹਤ ਵਰਕਰ ਵੀ ਸ਼ਾਮਲ ਹੈ। ਕੋਵਿਡ-19 ਸਬੰਧੀ ਨਜ਼ਰਸਾਨੀ ਬੈਠਕ ਮਗਰੋਂ ਮੁੱਖ ਮੰਤਰੀ ਨੇ ਦੱਸਿਆ ਕਿ 72,460 ਵਿਅਕਤੀਆਂ ਨੂੰ ਨਿਗਰਾਨੀ ਹੇਠ ਅਤੇ 467 ਨੂੰ ਵੱਖ ਵੱਖ ਹਸਪਤਾਲਾਂ ਦੇ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ ਹੈ। ਵੂਹਾਨ ਤੋਂ ਆਏ ਤਿੰਨ ਅਤੇ ਕੰਨੂਰ ਦੇ ਇਕ ਵਿਅਕਤੀ ਦੇ ਤੰਦਰੁਸਤ ਹੋਣ ਮਗਰੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All