ਮਦਨ ਲਾਲ ਤੇ ਗੰਭੀਰ ਦਾ ਸਲਾਹਕਾਰ ਕਮੇਟੀ ਮੈਂਬਰ ਬਣਨਾ ਤੈਅ

ਨਵੀਂ ਦਿੱਲੀ, 12 ਜਨਵਰੀ ਵਿਸ਼ਵ ਕੱਪ ਜੇਤੂ ਸਾਬਕਾ ਭਾਰਤੀ ਖਿਡਾਰੀ ਮਦਨ ਲਾਲ ਅਤੇ ਗੌਤਮ ਗੰਭੀਰ ਦਾ ਬੀਸੀਸੀਆਈ ਦਾ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਦਾ ਮੈਂਬਰ ਬਣਨਾ ਲਗਪਗ ਤੈਅ ਹੋ ਗਿਆ ਹੈ, ਜੋ 2020 ਤੋਂ ਚਾਰ ਸਾਲ ਦੇ ਕਾਰਜਕਾਲ ਲਈ ਚੋਣ ਕਮੇਟੀਆਂ ਨੂੰ ਚੁਣੇਗੀ। ਕਮੇਟੀ ਵਿੱਚ ਭਾਰਤੀ ਮਹਿਲਾ ਟੀਮ ਦੀ ਸਾਬਕਾ ਖਿਡਾਰਨ ਸੁਲਕਸ਼ਣਾ ਨਾਈਕ ਤੀਜੀ ਮੈਂਬਰ ਹੋ ਸਕਦੀ ਹੈ। ਮੁੰਬਈ ਦੀ ਨਾਈਕ ਨੇ ਦੋ ਟੈਸਟ ਅਤੇ 46 ਇੱਕ ਰੋਜ਼ਾ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਗੁਪਤਤਾ ਦੀ ਸ਼ਰਤ ’ਤੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਮਦਨ ਲਾਲ, ਗੌਤਮ ਗੰਭੀਰ ਦਾ ਸੀਏਸੀ ਮੈਂਬਰ ਬਣਨਾ ਲਗਪਗ ਤੈਅ ਹੈ।’’ ਭਾਰਤ ਨੂੰ 1983 ਵਿਸ਼ਵ ਕੱਪ ਜੇਤੂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਦਨ ਲਾਲ ਸਭ ਤੋਂ ਸੀਨੀਅਰ ਮੈਂਬਰ ਹੋਣ ਦੇ ਨਾਤੇ ਇਸ ਕਮੇਟੀ ਵਿੱਚ ਪ੍ਰਮੁੱਖ ਹੋਣਗੇ, ਜਦਕਿ ਸਾਲ 2011 ਵਿੱਚ ਟੀਮ ਨੂੰ ਵਿਸ਼ਵ ਜੇਤੂ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲਾ ਗੰਭੀਰ ਅਤੇ ਤੀਜਾ ਮੈਂਬਰ ਉਨ੍ਹਾਂ ਦਾ ਸਹਾਇਕ ਹੋਵੇਗਾ। ਮਦਨ ਲਾਲ ਤੋਂ ਜਦੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਮੇਰੇ ਲਈ ਇਸ ’ਤੇ ਅਧਿਕਾਰਤ ਪ੍ਰਤੀਕਿਰਿਆ ਦੇਣਾ ਸਹੀ ਹੋਵੇਗਾ ਜਾਂ ਨਹੀਂ ਕਿਉਂਕਿ ਬੀਸੀਸੀਆਈ ਨੇ ਹਾਲੇ ਐਲਾਨ ਨਹੀਂ ਕੀਤਾ।’’ ਮਦਨ ਲਾਲ ਨੇ ਭਾਰਤ ਲਈ 1974 ਤੋਂ 1987 ਤੱਕ 39 ਟੈਸਟ ਅਤੇ 67 ਇੱਕ ਰੋਜ਼ਾ ਖੇਡੇ ਹਨ, ਜਿਸ ਵਿੱਚ ਵਿਸ਼ਵ ਕੱਪ ਦੇ ਫਾਈਨਲ ਵਿੱਚ ਤਿੰਨ ਵਿਕਟਾਂ ਲੈਣ ਦਾ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਯਾਦਗਾਰ ਪ੍ਰਦਰਸ਼ਨ ਹੈ। ਮਦਨ ਲਾਲ ਦਾ ਇੱਕ ਟੈਲੀਵਿਜ਼ਨ ਚੈਨਲ ਨਾਲ ਸਮਝੌਤਾ ਹੈ, ਅਜਿਹੇ ਵਿੱਚ ਹਿੱਤਾਂ ਦੇ ਟਕਰਾਅ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ, ‘‘ਪਹਿਲਾਂ ਮੈਨੂੰ ਨਿਯੁਕਤੀ ਪੱਤਰ ਤਾਂ ਮਿਲ ਲੈਣ ਦਿਓ। ਸਾਫ਼ ਹੈ ਕਿ ਉਸ ਵਿੱਚ ਦਿਸ਼ਾ-ਨਿਰਦੇਸ਼ਾਂ ਦੀਆਂ ਸ਼ਰਤਾਂ ਹੋਣਗੀਆਂ।’’ ਸੂਤਰ ਤੋਂ ਜਦੋਂ ਇਸ ਅਹੁਦੇ ਲਈ ਮਦਨ ਲਾਲ ਦੀ ਸਹਿਮਤੀ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ‘‘ਹਾਂ, ਉਨ੍ਹਾਂ ਨੇ ਮਦਨ ਲਾਲ ਤੋਂ ਇਸ ਦੀ ਮਨਜ਼ੂਰੀ ਮੰਗੀ ਸੀ ਅਤੇ ਉਨ੍ਹਾਂ ਕਿਹਾ ਕਿ ਸੀਏਸੀ ’ਚ ਹੋਣਾ ਉਸ ਲਈ ਮਾਣ ਵਾਲੀ ਗੱਲ ਹੋਵੇਗੀ।’’ ਕਮੇਟੀ ਦੇ ਸਿਰਫ਼ ਇੱਕ ਵਾਰ ਮੀਟਿੰਗ ਕਰਨ ਦੀ ਸੰਭਾਵਨਾ ਹੈ ਕਿਉਂਕਿ ਸੀਨੀਅਰ ਚੋਣ ਕਮੇਟੀ ਵਿੱਚ ਕਾਰਜਕਾਲ ਪੂਰਾ ਕਰ ਚੁੱਕੇ ਦੋ ਮੈਂਬਰਾਂ ਦੀ ਥਾਂ ਲੈਣ ਵਾਲਿਆਂ ਨੂੰ ਚੁਣਨਾ ਹੋਵੇਗਾ। ਕਮੇਟੀ ਨੂੰ ਮੌਜੂਦਾ ਪ੍ਰਧਾਨ ਐੱਮਐੱਸਕੇ ਪ੍ਰਸਾਦ (ਦੱਖਣੀ ਖੇਤਰ) ਅਤੇ ਗਗਨ ਖੋੜਾ (ਕੇਂਦਰੀ ਖੇਤਰ) ਦੇ ਬਦਲ ਨੂੰ ਲੱਭਣਾ ਹੋਵੇਗਾ। ਸਰਨਦੀਪ ਸਿੰਘ (ਉਤਰ), ਦੇਵਾਂਗ ਗਾਂਧੀ (ਪੂਰਬ) ਅਤੇ ਜਤਿਨ ਪਰਾਂਜਪੇ (ਪੱਛਮ) ਦੇ ਚਾਰ ਸਾਲ ਦੇ ਕਾਰਜਕਾਲ ਵਿੱਚ ਅਜੇ ਇੱਕ ਸਾਲ ਪਿਆ ਹੈ। ਜੂਨੀਅਰ ਚੋਣ ਪੈਨਲ ਵਿੱਚ ਵੀ ਬਦਲਾਅ ਹੋਣਗੇ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਉਪ ਮੁੱਖ ਮੰਤਰੀ ਨੇ 30 ਤੋਂ ਵੱਧ ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕੀਤਾ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਪਰਿਵਾਰ ਨੇ ਦਾਅਵਾ ਕੀਤਾ; ਜਾਨ ਬਚਾਊਣ ਲਈ ਸਰਕਾਰ ਤੋਂ ਇਲਾਜ ਦੀ ਮੰਗ

ਸ਼ਹਿਰ

View All