ਮਜਾਰਾ ਡੀਂਂਗਰੀਆਂ ਸਹਿਕਾਰੀ ਸੁਸਾਇਟੀ ਵਿਚ ਲੱਖਾਂ ਦਾ ਗਬਨ

ਪਿੰਡ ਮਜਾਰੀ ਡੀਂਗਰੀਆਂ ਵਿਚ ਸਹਿਕਾਰੀ ਸੁਸਾਇਟੀ ਦੇ ਬਾਹਰ ਰੋਸ ਦਾ ਪ੍ਰਗਟਾਵਾ ਕਰ ਰਹੇ ਖਾਤਾਧਾਰਕ ਕਿਸਾਨ।

ਜੇ ਬੀ ਸੇਖੋਂ ਗੜ੍ਹਸ਼ੰਕਰ, 3 ਦਸੰਬਰ ਇਸ ਤਹਿਸੀਲ ਦੇ ਪਿੰਡ ਮਜਾਰਾ ਡੀਂਗਰੀਆਂ ਸਥਿਤ ਦਿ ਮਜਾਰਾ ਡੀਂਗਰੀਆਂ ਕੋਆਪਰੇਟਿਵ ਐਗਰੀਕਲਚਰ ਸੁਸਾਇਟੀ ਵਿਚ ਖਾਤੇਦਾਰ ਕਿਸਾਨ ਕਈ ਮਹੀਨਿਆਂ ਤੋਂ ਆਪਣੇ ਹੀ ਖਾਤਿਆਂ ਵਿਚ ਜਮ੍ਹਾਂ ਰਾਸ਼ੀ ਕਢਵਾਉਣ ਲਈ ਬੈਂਕ ਦੇ ਚੱਕਰ ਕੱਟ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਸਹਿਕਾਰੀ ਸਭਾ ਵਿਚ ਲੱਖਾਂ ਦੇ ਗਬਨ ਸਬੰਧੀ ਪਿੰਡ ਵਾਸੀਆਂ ਵਲੋਂ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਸਬੰਧੀ ਅੱਜ ਸੁਸਾਇਟੀ ਦੇ ਖਾਤਾਧਾਰਕ ਕਿਸਾਨਾਂ ਦਾ ਇਕ ਇਕੱਠ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਸਾਬਕਾ ਸਰਪੰਚ ਬਖ਼ਤਾਵਰ ਸਿੰਘ ਦੀ ਅਗਵਾਈ ਹੇਠ ਹੋਇਆ ਜਿਸ ਵਿਚ ਖਾਤਾਧਾਰਕ ਕਿਸਾਨਾਂ ਨੇ ਆਪਣੀਆਂ ਮੁਸ਼ਕਲਾਂ ਸਾਂਝੀਆਂ ਕੀਤੀਆਂ ਅਤੇ ਸਹਿਕਾਰੀ ਸਭਾ ਦੇ ਉੱਚ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਕਰਮਚਾਰੀਆਂ ਵਲੋਂ ਲੱਖਾਂ ਰੁਪਏ ਦਾ ਘਪਲਾ ਕੀਤਾ ਗਿਆ ਸੀ ਜਿਸ ਸਬੰਧੀ ਸ਼ਿਕਾਇਤਾਂ ਕਰਨ ’ਤੇ ਉੱਚ ਅਧਿਕਾਰੀਆਂ ਨੇ ਸੁਸਾਇਟੀ ਦਾ ਸਾਰਾ ਰਿਕਾਰਡ ਆਪਣੇ ਕਬਜ਼ੇ ਵਿਚ ਲੈ ਲਿਆ ਪਰ ਨਾ ਹੀ ਕਾਰਵਾਈ ਹੋਈ ਅਤੇ ਨਾ ਹੀ ਰਿਕਾਰਡ ਵਾਪਿਸ ਕੀਤਾ ਗਿਆ। ਉਨ੍ਹਾਂ ਨੂੰ ਆਪਣੀ ਮਿਹਨਤ ਦੀ ਕਮਾਈ ਖਾਤਿਆਂ ਵਿਚੋਂ ਕਢਵਾਉਣੀ ਵੀ ਮੁਸ਼ਕਲ ਹੋ ਗਈ ਹੈ। ਖਾਤਾਧਾਰਕ ਕਿਸਾਨਾਂ ਕਸ਼ਮੀਰ ਸਿੰਘ, ਚਰਨਜੀਤ ਸਿੰਘ,ਕੁਲਵੰਤ ਸਿੰਘ,ਮੋਹਨ ਸਿੰਘ, ਮੰਗਤ ਰਾਮ, ਰਾਮ ਮੂਰਤੀ ਆਦਿ ਨੇ ਕਿਹਾ ਕਿ ਉਨ੍ਹਾਂ ਸਮੇਤ ਇਲਾਕੇ ਦੇ ਖਾਤਾਧਾਰਕਾਂ ਦੇ ਲੱਖਾਂ ਰੁਪਏ ਇਸ ਸੁਸਾਇਟੀ ਵਿਚ ਜਮ੍ਹਾਂ ਹਨ ਪਰ ਪਿਛਲੇ ਕਈ ਮਹੀਨਿਆਂ ਤੋਂ ਉਹ ਸੁਸਾਇਟੀ ਦੇ ਚੱਕਰ ਕੱਟ ਰਹੇ ਹਨ ਪਰ ਉਨ੍ਹਾਂ ਦੇ ਜਮ੍ਹਾਂ ਪੈਸੇ ਉਨ੍ਹਾਂ ਨੂੰ ਨਹੀਂ ਮਿਲ ਰਹੇ। ਜੈ ਗੋਪਾਲ ਧੀਮਾਨ ਨੇ ਕਿਹਾ ਕਿ ਸੁਸਾਇਟੀ ਦਾ ਕਦੇ ਵੀ ਨਿਯਮਾਂ ਅਨੁਸਾਰ ਆਡਿਟ ਨਹੀਂ ਹੋਇਆ ਜਿਸ ਕਰਕੇ ਇਹ ਭ੍ਰਿਸ਼ਟਾਚਾਰ ਦੇ ਅੱਡੇ ਬਣ ਗਈਆਂ ਹਨ। ਉਨ੍ਹਾਂ ਕਿਹਾ ਸੁਸਾਇਟੀ ਦੇ ਸਕੱਤਰ ਕਿਸਾਨਾਂ ਦੇ ਨਾਮ ਗਲਤ ਇੰਦਰਾਜ ਕਰਕੇ ਕਰਜ਼ ਚੁੱਕ ਲੈਂਦੇ ਹਨ ਅਤੇ ਇਸ ਰਾਸ਼ੀ ਦੀ ਖੁਦ ਵਰਤੋਂ ਕਰਕੇ ਸਬੰਧਤ ਕਿਸਾਨ ਨੂੰ ਸਰਕਾਰ ਵਲੋਂ ਕਰਜ਼ ਮੁਆਫ਼ੀ ਕਰ ਦੇਣ ਦਾ ਲਾਰਾ ਲਾ ਦਿੱਤਾ ਜਾਂਦਾ ਹੈ। ਕੁਝ ਮਹੀਨੇ ਪਹਿਲਾਂ ਪਿੰਡ ਪੱਖੋਵਾਲ ਦੀ ਕਿਸਾਨ ਸੁਸਾਇਟੀ ਵਿਚ ਗਲਤ ਇੰਦਰਾਜ ਕਰਕੇ ਸਕੱਤਰ ਵਲੋਂ ਕਿਸਾਨਾਂ ਦੇ ਖਾਤਿਆਂ ਵਿਚੋਂ ਸਰਕਾਰੀ ਕਰਜ਼ ਦੇ ਪੈਸੇ ਵਸੂਲ ਲਏ ਗਏ ਸਨ ਅਤੇ ਅਜੇ ਤੱਕ ਵੀ ਕਿਸਾਨਾਂ ਦੇ ਸਿਰ ਇਹ ਕਰਜ਼ ਰਾਸ਼ੀ ਚੜ੍ਹੀ ਹੋਈ ਹੈ । ਇਸ ਬਾਰੇ ਵੀ ਸੁਸਾਇਟੀ ਦੇ ਉੱਚ ਅਧਿਕਾਰੀਆਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਐਸਡੀਐਮ ਹਰਬੰਸ ਸਿੰਘ ਨੇ ਕਿਹਾ ਕਿ ਉਹ ਇਸ ਬਾਰੇ ਪਤਾ ਕਰਨਗੇ ਅਤੇ ਖਾਤਾਧਾਰਕ ਕਿਸਾਨਾਂ ਦੀ ਮੁਸ਼ਕਲ ਹੱਲ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All