ਭਾਰੇ ਬਸਤੇ, ਸਿੱਖਿਆ ਅਤੇ ਸਿਹਤ : The Tribune India

ਭਾਰੇ ਬਸਤੇ, ਸਿੱਖਿਆ ਅਤੇ ਸਿਹਤ

ਭਾਰੇ ਬਸਤੇ, ਸਿੱਖਿਆ ਅਤੇ ਸਿਹਤ

10102372CD _SCHOOLLAਮੇਰਾ ਘਰ ਐਸੇ ਥਾਂ ਹੈ, ਜਿਸ ਦੇ ਨੇੜੇ 7 ਸਕੂਲ ਹਨ। ਸਵੇਰੇ ਸਕੂਲ ਲੱਗਣ ਸਮੇਂ ਅਤੇ ਫਿਰ ਛੁੱਟੀ ਸਮੇਂ ਚਾਰੇ ਸੜਕਾਂ ਭਰੀਆਂ ਹੁੰਦੀਆਂ ਹਨ। ਹਰ ਪਾਸੇ ਪੈਦਲ ਜਾਂਦੇ ਬੱਚੇ, ਸਾਈਕਲਾਂ, ਸਕੂਟਰਾਂ ਅਤੇ ਵੈਨਾਂ, ਰਿਕਸ਼ਿਆਂ ’ਤੇ ਵਿਦਿਆਰਥੀ ਮੁੰਡੇ-ਕੁੜੀਆਂ ਅਤੇ ਛੋਟੇ ਬੱਚੇ ਭਾਰੇ ਬਸਤਿਆਂ ਸਮੇਤ ਦਿਸਦੇ ਹਨ। ਕਈ ਮਾਤਾ-ਪਿਤਾ ਬੱਚਿਆਂ ਨੂੰ ਲੈਣ ਜਾਂ ਛੱਡਣ ਆਉਂਦੇ ਹਨ, ਬਸਤੇ ਉਨ੍ਹਾਂ ਆਪ ਚੁੱਕੇ ਹੁੰਦੇ ਹਨ। ਸਾਈਕਲ ਵਾਲੇ ਵਿਦਿਆਰਥੀਆਂ ਦੇ ਕੈਰੀਅਰ ਵੀ ਦੋ-ਦੋ ਭਾਰੇ ਬਸਤਿਆਂ ਨਾਲ ਲੱਦੇ ਹੁੰਦੇ ਹਨ। ਕੁੜੀਆਂ ਨੂੰ ਪੰਜ ਮਿੰਟ ਪਹਿਲਾਂ ਛੁੱਟੀ ਦਾ ਰਿਵਾਜ ਹੈ। ਫਿਰ ਵੀ ਦੋ ਕਾਂਸਟੇਬਲ ਕੁੜੀਆਂ ਚੌਕ ਵਿਚ ਹਾਜ਼ਰ ਹੁੰਦੀਆਂ ਹਨ ਅਤੇ ਹੋਰ ਬੜਾ ਕੁਝ ਦਿਸਦਾ ਹੈ। ਮੇਰਾ ਧਿਆਨ ਕੁਝ ਦਿਨਾਂ ਤੋਂ ਜਿਸ ਪਾਸੇ ਬਹੁਤਾ ਜਾ ਰਿਹਾ ਹੈ, ਉਹ ਹੈ ਛੋਟੇ ਬੱਚੇ ਅਤੇ ਭਾਰੇ ਤੇ ਬਹੁਤੇ ਭਾਰੇ ਬਸਤੇ। ਇਸ ਸਬੰਧੀ ਪਹਿਲਾਂ ਦੋ ਕੰਮ ਕੀਤੇ। ਪਹਿਲਾਂ ਹੱਡੀਆਂ ਦੇ ਡਾਕਟਰ ਨੂੰ ਮਿਲਣਾ ਅਤੇ ਦੂਸਰਾ 80 ਦੇ ਕਰੀਬ ਮੁੰਡਿਆਂ-ਕੁੜੀਆਂ ਦਾ, ਉਨ੍ਹਾਂ ਦੇ ਬਸਤਿਆਂ ਦਾ ਭਾਰ ਤੋਲਣਾ। ਭਾਰ ਤੋਲਣ ਵਾਲੀ ਮਸ਼ੀਨ ਦਾ ਪ੍ਰਬੰਧ ਕਰ ਕੇ ਸਕੂਲਾਂ ਵਿਚ ਜਾ ਕੇ ਦਸਵੀਂ, ਪੰਜਵੀਂ ਅਤੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਬਸਤਿਆਂ ਦਾ ਭਾਰ ਤੋਲਿਆ ਗਿਆ। ਇਸ ਸਰਵੇਖਣ ਤੋਂ ਤਿੰਨ-ਚਾਰ ਗੱਲਾਂ ਸਾਹਮਣੇ ਆਈਆਂ: ਪਹਿਲੀ, ਸਿਹਤ ਅਨੁਸਾਰ ਵਿਦਿਆਰਥੀਆਂ ਅਤੇ ਬਸਤਿਆਂ ਦੇ ਭਾਰ ਦਾ ਅਨੁਪਾਤ, ਥਕਾਵਟ ਨੂੰ ਮੁੱਖ ਰੱਖਦੇ ਹੋਏ ਠੀਕ ਨਹੀਂ ਸੀ। ਦੂਜੀ, ਬਸਤੇ ਦਾ ਭਾਰ ਬੱਚੇ ਦੇ ਭਾਰ ਦਾ ਔਸਤਨ ਪੰਜਵਾਂ/ਛੇਵਾਂ ਹਿੱਸਾ ਸੀ, ਜਿਵੇਂ ਜੇ ਵਿਦਿਆਰਥੀ 30 ਕਿਲੋ ਹੈ ਤਾਂ ਬੈਗ 5/6 ਕਿਲੋ ਤੋਂ ਵੱਧ ਸੀ। ਇਹ ਤਕਰੀਬਨ ਇਕ ਪੰਜ ਜਾਂ ਇਕ ਛੇ ਦਾ ਅਨੁਪਾਤ ਬਣਦਾ ਹੈ। ਤੀਜੀ ਗੱਲ, ਕੁੜੀਆਂ ਦੇ ਬਸਤੇ, ਮੁੰਡਿਆਂ ਨਾਲੋਂ ਭਾਰੇ ਸਨ ਅਤੇ ਪਬਲਿਕ ਸਕੂਲਾਂ ਦੇ ਬਸਤੇ ਆਮ ਸਕੂਲਾਂ ਨਾਲੋਂ ਬਹੁਤੇ ਭਾਰੇ ਸਨ, ਢਾਈ ਤਿੰਨ ਕਿਲੋ ਵੱਧ। ਫਿਰ ਹੱਡੀਆਂ ਦੇ ਸਰਜਨ ਨਾਲ ਭਾਰੇ ਬਸਤਿਆਂ ਬਾਰੇ ਪੂਰੀ ਗੱਲਬਾਤ ਕੀਤੀ ਗਈ, ਜਿਸ ਦਾ ਨਿਚੋੜ ਇਹ ਸੀ ਕਿ ਲੋੜ ਤੋਂ ਵੱਧ ਭਾਰਾ ਬਸਤਾ ਜੋ ਵਿਦਿਆਰਥੀ ਔਖਾ ਹੋ ਕੇ ਚੁੱਕਦਾ ਹੈ, ਸਿਹਤ ਵਾਸਤੇ ਤਾਂ ਹਾਨੀਕਾਰਕ ਹੈ ਹੀ, ਥਕਾਵਟ ਕਾਰਨ ਪੜ੍ਹਾਈ ਵਿੱਚ ਵੀ ਵਿਘਨ ਪਾਉਂਦਾ ਹੈ। ਸਕੂਲੀ ਉਮਰ ਸਰੀਰਕ ਖਾਸ ਕਰ ਹੱਡੀਆਂ ਦੇ ਵਾਧੇ ਦੀ ਉਮਰ ਹੁੰਦੀ ਹੈ। ਭਾਰੇ ਬਸਤੇ ਦਾ ਸਭ ਤੋਂ ਮਾੜਾ ਅਸਰ ਰੀੜ੍ਹ ਅਤੇ ਗਰਦਨ ਦੀ ਹੱਡੀ ’ਤੇ ਪੈਂਦਾ ਹੈ। ਭਾਰਾ ਬਸਤਾ ਚੁੱਕ ਕੇ ਤੁਰਦੇ ਸਮੇਂ, ਸੰਤੁਲਨ ਕਾਇਮ ਰੱਖਣ ਵਾਸਤੇ ਅੱਗੇ ਨੂੰ ਝੁਕ ਕੇ ਗਰਦਨ ਝੁਕਾ ਕੇ ਤੁਰਨਾ ਪੈਂਦਾ ਹੈ। ਥਕਾਵਟ ਤਾਂ ਹੁੰਦੀ ਹੀ ਹੈ, ਤੋਰ ਵੀ ਵਿਗੜਦੀ ਹੈ। ਕੁੱਬ ਵੀ ਪੈ ਸਕਦਾ ਹੈ। ਗਰਦਨ ਅਤੇ ਸਿਰਦਰਦ ਵੀ ਰਹਿ ਸਕਦਾ ਹੈ। ਇਕੋ ਮੋਢੇ ’ਤੇ ਬਸਤਾ ਲਟਕਾ ਕੇ ਤੁਰਨਾ ਤੋਰ ਵਿਗਾੜਦਾ ਹੈ। ਸੋ, ਸਿੱਖਿਆ ਸ਼ਾਸਤਰੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਭਾਰੇ ਬਸਤਿਆਂ ਬਾਰੇ ਸੋਚਣਾ ਹੀ ਨਹੀਂ, ਕੁਝ ਕਰਨਾ ਵੀ ਚਾਹੀਦਾ ਹੈ। ਫਿਲਹਾਲ ਸਿੱਖਿਆ ਪ੍ਰਣਾਲੀ ਵਿੱਚ ਕੋਈ ਵੱਡੀ ਤਬਦੀਲੀ ਸੰਭਵ ਨਹੀਂ ਜਾਪਦੀ, ਜਿਸ ਨਾਲ ਕਿਤਾਬਾਂ ਦੀ ਘੱਟ ਵਰਤੋਂ ਹੋਵੇ, ਪਰ ਟਾਈਮ ਟੇਬਲ ਵਿੱਚ ਤਬਦੀਲੀ ਅਤੇ ਸੋਧ ਹੀ ਸੌਖਾ ਅਤੇ ਕਾਰਗਰ ਤਰੀਕਾ ਹੋ ਸਕਦਾ ਹੈ। ਵਿਸ਼ਿਆਂ ਨੂੰ ਲੋੜ ਅਨੁਸਾਰ, ਸੌਖੇ ਅਤੇ ਔਖੇ, ਜ਼ਰੂਰੀ ਅਤੇ ਘੱਟ ਜ਼ਰੂਰੀ ਅਨੁਸਾਰ ਦੋ ਭਾਗ ਵਿੱਚ ਵੰਡਿਆ ਜਾਵੇ। ਪਹਿਲੇ ਤਿੰਨ ਦਿਨ ਇੱਕ ਭਾਗ ਅਤੇ ਪਿਛਲੇ ਤਿੰਨ ਦਿਨ ਦੂਸਰੇ ਭਾਗ ਨੂੰ ਦਿੱਤੇ ਜਾਣ। ਇਉਂ ਬਸਤਿਆਂ ਦਾ ਭਾਰ ਅੱਧਾ ਰਹਿ ਸਕਦਾ ਹੈ। ਜਸਪਾਲ ਭੱਟੀ ਦਾ ਭਾਰੇ ਬਸਤਿਆਂ ਬਾਰੇ ਵਿਅੰਗ ਯਾਦ ਆਉਂਦਾ ਹੈ ‘ਕਿ ਅੱਜ ਦੀ ਸਿੱਖਿਆ ਬੱਚਿਆਂ ਨੂੰ ਹੋਰ ਕੁਝ ਨਹੀਂ ਤਾਂ ਵਧੀਆ ਕੁਲੀ ਜਾਂ ਸ਼ੇਰਪਾ ਜ਼ਰੂਰ ਬਣਾ ਸਕਦੀ ਹੈ’। ਵਿਅੰਗ ਬੜਾ ਦੁਖਦਾਈ ਤੇ ਅਫ਼ਸੋਸਨਾਕ ਹੈ ਪਰ ਹੈ ਬੜੀ ਡੂੰਘੀ ਚੋਭ। ਸੰਪਰਕ: 62608-58057

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All