ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ

ਮਹਿੰਦਰ ਸਿੰਘ ਰੱਤੀਆਂ ਮੋਗਾ, 27 ਮਈ ਇਥੇ ਸਾਬਕਾ ਫ਼ੌਜੀ (ਜੀਓਜੀ) ਨੂੰ ਸਾਬਕਾ ਸਰਪੰਚ ਖ਼ਿਲਾਫ਼ ਕਾਰਵਾਈ ਲਈ ਜਬਰ-ਜਨਾਹ ਦੇ ਝੂਠੇ ਕੇਸ ’ਚ ਜੇਲ੍ਹ ਜਾਣਾ ਪਿਆ। ਝੂਠਾ ਕੇਸ ਰੱਦ ਹੋਣ ਅਤੇ ਜੇਲ ’ਚੋਂ ਬਾਹਰ ਆ ਕੇ ਤਕਰੀਬਨ 2 ਸਾਲ ਦੀ ਪੈਰਵੀ ਮਗਰੋਂ ਉਹ ਸਾਬਕਾ ਸਰਪੰਚ ਤੇ ਪੰਚਾਇਤ ਸਕੱਤਰ ਖ਼ਿਲਾਫ਼ ਪਿੰਡ ਦੇ ਵਿਕਾਸ ਲਈ ਆਈ ਰਾਸ਼ੀ ’ਚੋਂ 60 ਲੱਖ ਗਬਨ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਵਾਉਣ ’ਚ ਸਫ਼ਲ ਹੋ ਗਿਆ। ਥਾਣਾ ਕੋਟ ਈਸੇ ਖਾਂ ਵਿਖੇ ਸਾਬਕਾ ਫ਼ੌਜੀ (ਜੀਓਜੀ) ਵੀਰ ਸਿੰਘ ਪਿੰਡ ਖੋਸਾ ਕੋਟਲਾ ਦੀ ਸ਼ਿਕਾਇਤ ਉੱਤੇ ਇਸ ਪਿੰਡ ਦੇ ਸਾਬਕਾ ਸਰਪੰਚ ਜਗਰਾਜ ਸਿੰਘ ਅਤੇ ਪੰਚਾਇਤ ਸਕੱਤਰ ਜਸਜੀਤ ਸਿੰਘ ਖ਼ਿਲਾਫ਼ ਪਿੰਡ ਦੇ ਵਿਕਾਸ ਲਈ ਆਈ ਰਾਸ਼ੀ ’ਚੋਂ 60 ਲੱਖ ਗਬਨ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਸਾਬਕਾ ਫ਼ੌਜੀ (ਜੀਓਜੀ) ਵੀਰ ਸਿੰਘ ਨੇ ਸਾਲ 2013 ਤੋਂ 2017 ਤੱਕ ਆਪਣੇ ਪਿੰਡ ਦੇ ਵਿਕਾਸ ਕਾਰਜਾ ਲਈ ਪ੍ਰਾਪਤ ਰਕਮ ਅਤੇ ਖਰਚ ਹੋਈ ਰਾਸ਼ੀ ਦੀ ਆਰਟੀਆਈ ਤਹਿਤ ਨਕਲ ਹਾਸਲ ਕੀਤੀ। ਰਿਕਾਰਡ ’ਚ ਲੱਖਾਂ ਰੁਪਏ ਦਾ ਕਥਿਤ ਘੁਟਾਲਾ ਸਾਹਮਣੇ ਆਉਣ ਉੱਤੇ ਇਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਕਰ ਦਿੱਤੀ ਗਈ। ਇਸ ਦੌਰਾਨ 6 ਮਈ 2018 ਨੂੰ ਥਾਣਾ ਸਿਟੀ ਦੱਖਣੀ ਵਿਖੇ ਵੀਰ ਸਿੰਘ ਖ਼ਿਲਾਫ਼ ਜਬਰ-ਜਨਾਹ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦੀ ਹੇਠਲੀ ਅਦਾਲਤ ’ਚੋਂ ਜ਼ਮਾਨਤ ਰੱਦ ਹੋ ਗਈ। ਉਨ੍ਹਾਂ ਹਾਈਕੋਰਟ ’ਚ ਜ਼ਮਾਨਤ ਅਰਜ਼ੀ ਦਿੱਤੀ। ਜਾਂਚ ਅਧਿਕਾਰੀ ਨੇ ਸਾਬਕਾ ਫ਼ੌਜੀ ਦੇ ਪੁੱਤਰ ਵੀਰਪ੍ਰੀਤ ਸਿੰਘ ਉਰਫ਼ ਵਿੱਕੀ ਕੋਲੋਂ ਜ਼ਮਾਨਤ ’ਚ ਮੱਦਦ ਬਦਲੇ ਕਥਿਤ ਵੱਢੀ ਮੰਗੀ ਅਤੇ 15 ਹਜ਼ਾਰ ਰੁਪਏ ਵੱਢੀ ਲੈਂਦੇ ਜਾਂਚ ਅਧਿਕਾਰੀ ਦੀ ਉਸ ਨੇ ਵੀਡੀਓ ਬਣਾ ਲਈ। ਇਸ ਦੌਰਾਨ ਵੀਰਪ੍ਰੀਤ ਨੇ ਕਿਸੇ ਤਰ੍ਹਾਂ ਪਿਤਾ ਖ਼ਿਲਾਫ਼ ਜਬਰ-ਜਨਾਹ ਦਾ ਕੇਸ ਦਰਜ ਕਰਵਾਉਣ ਵਾਲੀ ਔਰਤ ਨਾਲ ਸੰਪਰਕ ਕਰ ਲਿਆ। ਇਸ ਔਰਤ ਦੀ ਕਿਸੇ ਹੋਰ ਵਿਅਕਤੀ ਨੂੰ ਝੂਠੇ ਕੇਸ ’ਚ ਫਸਾਉਣ ਲਈ ਸੌਦਾ ਤੈਅ ਕਰਦੇ ਦੀ ਵੀਡੀਓ ਬਣਾ ਲਈ, ਜਿਸ ਵਿੱਚ ਉਸ ਨੇ ਸਾਬਕਾ ਫ਼ੌਜੀ ਨੂੰ ਵੀ ਇਸੇ ਤਰ੍ਹਾਂ ਫਸਾਉਣ ਦੀ ਗੱਲ ਵੀ ਆਖੀ ਸੀ। ਉਨ੍ਹਾਂ ਦੋਵੇਂ ਵੀਡੀਓਜ਼ ਹਾਈਕੋਰਟ’ਚ ਪੇਸ਼ ਕਰਨ ਤੋਂ ਇਲਾਵਾ ਡੀਜੀਪੀ ਪੰਜਾਬ ਕੋਲ ਵੀ ਜਾਂਚ ਦੀ ਫ਼ਰਿਆਦ ਕੀਤੀ। ਸਥਾਨਕ ਪੁਲੀਸ ਨੇ ਦੋਵੇਂ ਵੀਡੀਓਜ਼ ਦੀ ਜਾਂਚ ਦੌਰਾਨ ਜਬਰ ਜਨਾਹ ਕੇਸ ’ਚ ਜਾਂਚ ਅਧਿਕਾਰੀ ਖ਼ਿਲਾਫ਼ 20 ਜੁਲਾਈ 2018 ਨੂੰ 15 ਹਜ਼ਾਰ ਦੀ ਵੱਢੀ ਲੈਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ। ਸਾਬਕਾ ਫ਼ੌਜੀ ਖ਼ਿਲਾਫ਼ ਲੱਗੇ ਜਬਰ-ਜਨਾਹ ਦੇ ਦੋਸ਼ ਵੀ ਝੂਠੇ ਪਾਏ ਗਏ ਅਤੇ ਉਸ ਦੀ ਰਿਹਾਈ ਹੋਈ। ਸਾਬਕਾ ਫ਼ੌਜੀ ਵੀਰ ਸਿੰਘ ਨੇ ਜੇਲ੍ਹ ’ਚੋਂ ਰਿਹਾਈ ਮਗਰੋਂ ਮੁੜ ਸਾਬਕਾ ਸਰਪੰਚ ਖ਼ਿਲਾਫ਼ ਦਿੱਤੀ ਸ਼ਿਕਾਇਤ ਦੀ ਪੈਰਵੀ ਸ਼ੁਰੂ ਕਰ ਦਿੱਤੀ। ਵਿਕਾਸ ਅਤੇ ਪੁਲੀਸ ਵਿਭਾਗ ਦੀ 2 ਸਾਲ ਦੀ ਪੜਤਾਲ ਮਗਰੋਂ ਪਿੰਡ ਖੋਸਾ ਕੋਟਲਾ ਦੇ ਸਾਬਕਾ ਸਰਪੰਚ ਜੁਗਰਾਜ ਸਿੰਘ ਤੇ ਪੰਚਾਇਤ ਸਕੱਤਰ ਜਸਜੀਤ ਸਿੰਘ ਖ਼ਿਲਾਫ਼ ਗਬਨ ਦੀਆਂ ਧਰਾਵਾਂ ਤਹਿਤ ਪਿੰਡ ਦੇ ਵਿਕਾਸ ਲਈ ਆਈ ਰਾਸ਼ੀ ’ਚੋਂ 60 ਲੱਖ ਗਬਨ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਉਪ ਰਾਜਪਾਲ ਨੇ ਕੀਤਾ ਉਦਘਾਟਨ; ਕੇਂਦਰ ਤੇ ਦਿੱਲੀ ਦੇ ਆਗੂਆਂ ਨੇ ਲਿਆ ਕੋਵ...

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਲੁਧਿਆਣਾ ਜੇਲ੍ਹ ਵਿੱਚ 26 ਕੈਦੀਆਂ ਤੇ ਹਵਾਲਾਤੀਆਂ ਨੂੰ ਕਰੋਨਾ

ਸ਼ਹਿਰ

View All