ਫੌਜ ਮੁਖੀ ‘ਗੱਲਾਂ ਘੱਟ ਤੇ ਕੰਮ ਵੱਧ ਕਰਨ’: ਅਧੀਰ ਰੰਜਨ

ਨਵੀਂ ਦਿੱਲੀ, 12 ਜਨਵਰੀ ਲੋਕ ਸਭਾ ’ਚ ਕਾਂਗਰਸ ਦੇ ਆਗੂ ਅਧੀਨ ਰੰਜਨ ਚੌਧਰੀ ਨੇ ਕਿਹਾ ਹੈ ਕਿ ਨਵ-ਨਿਯੁਕਤ ਫ਼ੌਜ ਮੁਖੀ ਜਨਰਲ ਐੱਮ.ਐੱਮ. ਨਰਵਾਣੇ ‘ਗੱਲਾਂ ਘੱਟ ਤੇ ਕੰਮ ਵੱਧ ਕਰਨ।’ ਦੱਸਣਯੋਗ ਹੈ ਕਿ ਫ਼ੌਜ ਮੁਖੀ ਨੇ ਸ਼ਨਿੱਚਰਵਾਰ ਕਿਹਾ ਸੀ ਕਿ ਜੇ ਸਰਕਾਰ ਹੁਕਮ ਕਰੇ ਤਾਂ ਫ਼ੌਜ ਪਾਕਿਸਤਾਨ ਦੇ ਕਬਜ਼ੇ ਹੇਠਲਾ ਕਸ਼ਮੀਰ ਵਾਪਸ ਲੈ ਸਕਦੀ ਹੈ। ਟਵਿੱਟਰ ’ਤੇ ਚੌਧਰੀ ਨੇ ਫ਼ੌਜ ਮੁਖੀ ਦਾ ਜ਼ਿਕਰ ਕਰਦਿਆਂ ਲਿਖਿਆ ‘ਸੰਸਦ ਪੀਓਕੇ ਬਾਰੇ 1994 ਵਿਚ ਹੀ ਸਰਬਸੰਮਤੀ ਨਾਲ ਮਤਾ ਪਾਸ ਕਰ ਚੁੱਕੀ ਹੈ। ਜੇ ਤੁਹਾਨੂੰ ਮਕਬੂਜ਼ਾ ਕਸ਼ਮੀਰ ਬਾਰੇ ਐਕਸ਼ਨ ਲੈਣ ’ਚ ਜ਼ਿਆਦਾ ਹੀ ਦਿਲਚਸਪੀ ਹੈ ਤਾਂ ਮੈਂ ਤੁਹਾਨੂੰ ਸਲਾਹ ਦਿੰਦਾ ਹੈ ਕਿ ਤੁਸੀਂ ਸੀਡੀਐੱਸ ਤੇ ਪ੍ਰਧਾਨ ਮੰਤਰੀ ਦਫ਼ਤਰ ਨਾਲ ਗੱਲਬਾਤ ਕਰੋ। ਗੱਲਾਂ ਘੱਟ ਤੇ ਕੰਮ ਵੱਧ ਕਰੋ।’ ਸੀਨੀਅਰ ਕਾਂਗਰਸੀ ਆਗੂ ਆਨੰਦ ਸ਼ਰਮਾ ਨੇ ਕਿਹਾ ਕਿ ਖਿੱਤਾ ਭਾਰਤ ਦਾ ਅਨਿੱਖੜਵਾਂ ਅੰਗ ਹੈ ਤੇ ਦੋਵੇਂ ਸਦਨ ਇਸ ਬਾਰੇ ਮਤਾ ਪਾਸ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਚੌਧਰੀ ਜਨਰਲ ਬਿਪਿਨ ਰਾਵਤ ਦੀ ਨਾਗਰਿਕਤਾ ਸੋਧ ਐਕਟ ਬਾਰੇ ਕੀਤੀ ਟਿੱਪਣੀ ’ਤੇ ਵੀ ਨਿਖੇਧੀ ਕਰ ਚੁੱਕੇ ਹਨ। ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ ਨੇੜੇ ਫ਼ੌਜ ਦੇ ਕੁਲੀਆਂ ਦੀਆਂ ਦੇਹਾਂ ਮਿਲਣ ਦੇ ਮਾਮਲੇ ’ਤੇ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕੀਤਾ ਕਿ ‘ਮੋਦੀ ਸਰਕਾਰ ਪਾਕਿਸਤਾਨ ਦੀ ਵਹਿਸ਼ੀ ਕਾਰਵਾਈ ’ਤੇ ਚੁੱਪ ਕਿਉਂ ਹੈ? ਮੀਡੀਆ ਵੀ ਚੁੱਪ ਹੈ। ਪਾਕਿਸਤਾਨ ਦੀ ਇਸ ਕਾਰਵਾਈ ਦਾ ਜਵਾਬ ਕਦੋਂ ਦਿੱਤਾ ਜਾਵੇਗਾ, ਇਕ ਬਦਲੇ ਦਸ ਸਿਰ ਅਸੀਂ ਕਦੋਂ ਦੇਖਾਂਗੇ?’

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਿਤਕਰਿਆਂ ਦਾ ਆਲਮੀ ਵਰਤਾਰਾ

ਵਿਤਕਰਿਆਂ ਦਾ ਆਲਮੀ ਵਰਤਾਰਾ

ਸੁਪਰ-ਸੈਚਰਡੇ ਦਾ ਆਨੰਦ

ਸੁਪਰ-ਸੈਚਰਡੇ ਦਾ ਆਨੰਦ

ਕੈਨੇਡੀਅਨ ਪੰਜਾਬੀ ਘਰਾਂ ਵਿਚ ਪੀੜ੍ਹੀਆਂ ਦਾ ਪਾੜਾ

ਕੈਨੇਡੀਅਨ ਪੰਜਾਬੀ ਘਰਾਂ ਵਿਚ ਪੀੜ੍ਹੀਆਂ ਦਾ ਪਾੜਾ

ਪਾਠਕ੍ਰਮ ਵਿਚ ਕਟੌਤੀ ਦੀ ਸਿਆਸਤ

ਪਾਠਕ੍ਰਮ ਵਿਚ ਕਟੌਤੀ ਦੀ ਸਿਆਸਤ

ਵਰਵਰਾ ਰਾਓ ਇਕ ਵਿਚਾਰ ਦਾ ਨਾਂ

ਵਰਵਰਾ ਰਾਓ ਇਕ ਵਿਚਾਰ ਦਾ ਨਾਂ

ਖੇਤ ਸੌਂ ਰਹੇ ਹਨ !

ਖੇਤ ਸੌਂ ਰਹੇ ਹਨ !

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All