ਪਾਕਿ ਸਰਹੱਦ ’ਤੇ ਜੰਗੀ ਗਰੁੱਪ ਤਾਇਨਾਤ ਕਰਨ ਦੀ ਤਿਆਰੀ

ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 21 ਜੁਲਾਈ ਭਾਰਤੀ ਥਲ ਸੈਨਾ ਕੋਰ ਨੂੰ ਪੱਛਮੀ ਕਮਾਂਡ ਦੀ ਅਗਵਾਈ ਹੇਠ ਪਹਿਲੇ ਸੰਗਠਤ ਜੰਗੀ ਗਰੁੱਪ (ਆਈਬੀਜੀ) ਨੂੰ ਤਾਇਨਾਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਹਿਲੇ ਆਈਬੀਜੀ ਨੂੰ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਤਾਇਨਾਤ ਕੀਤਾ ਜਾਵੇਗਾ।ਇਸ ਤੋਂ ਇਲਾਵਾ ਅਜਿਹੀਆਂ ਦੋ ਹੋਰ ਆਈਬੀਜੀ ਨੂੰ ਹਿਮਾਲਿਆ ’ਚ ਚੀਨ ਨਾਲ ਲੱਗਦੀ ਸਰਹੱਦ ਉੱਤੇ ਤਾਇਨਾਤ ਕੀਤਾ ਜਾਵੇਗਾ। ਪੱਛਮੀ ਮੁਹਾਜ਼ ’ਤੇ ਆਈਬੀਜੀ ਕੋਲ ਵੱਖੋ ਵੱਖਰਾ ਸਾਜ਼ੋ -ਸਾਮਾਨ ਹੋਵੇਗਾ ਜਿਸ ਤਹਿਤ ਉਨ੍ਹਾਂ ਨੂੰ ਹਮਲਿਆਂ ਦੀ ਰਣਨੀਤੀ ਘੜਨ ਅਤੇ ਹੋਰ ਸਿਖਲਾਈ ਦਿੱਤੀ ਜਾਵੇਗੀ। ਥਲ ਸੈਨਾ ਕੋਰ ਅਤੇ ਪੱਛਮੀ ਕਮਾਂਡ ਦੇ ਚੰਡੀਗੜ੍ਹ ਨੇੜਲੇ ਚੰਡੀਮੰਦਰ ਹੈੱਡਕੁਆਰਟਰ ਨੂੰ ਤਜਵੀਜ਼ ਭੇਜਣ ਲਈ ਕਿਹਾ ਗਿਆ ਹੈ। ਇਸ ’ਚ ਪੈਦਲ ਸੈਨਾ, ਬਖ਼ਤਰਬੰਦ ਗੱਡੀਆਂ ਅਤੇ ਤੋਪਖਾਨੇ ਨਾਲ ਸਬੰਧਤ ਛੇ ਬਟਾਲੀਅਨਾਂ ਹੋਣਗੀਆਂ ਜਿਸ ਦੀ ਕਮਾਂਡ ਮੇਜਰ ਜਨਰਲ ਜਾਂ ਬ੍ਰਿਗੇਡੀਅਰ ਪੱਧਰ ਦੇ ਅਧਿਕਾਰੀ ਦੇ ਹੱਥ ਹੋਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All