ਪਾਕਿ ਸ਼ਾਸਨ ਅਧੀਨ ਗਿਲਗਿਤ-ਬਾਲਟਿਸਤਾਨ ਦੀ ਮਾੜੀ ਹਾਲਤ

ਨਵੀਂ ਦਿੱਲੀ, 18 ਅਗਸਤ ਦੁਨੀਆਂ ਦੇ ਸਭ ਤੋਂ ਖ਼ੂਬਸੂਰਤ ਸਥਾਨਾਂ ’ਚੋਂ ਇਕ ਮੰਨੇ ਜਾਂਦੇ ਗਿਲਗਿਤ-ਬਾਲਟਿਸਤਾਨ ’ਚ ਸੋਨੇ, ਚਾਂਦੀ ਅਤੇ ਯੂਰੇਨੀਅਮ ਦਾ ਬੇਸ਼ਕੀਮਤੀ ਭੰਡਾਰ ਹੈ। ਬਰਫ਼ ਨਾਲ ਢਕੀਆਂ 32 ਚੋਟੀਆਂ, ਵੱਡੇ ਗਲੇਸ਼ੀਅਰ, ਹਰੀ-ਭਰੀ ਵਾਦੀਆਂ ਅਤੇ ਝੀਲਾਂ ਇਸ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਂਦੇ ਹਨ ਪਰ ਪਾਕਿਸਤਾਨ ਦੇ ਗ਼ੈਰਕਾਨੂੰਨੀ ਕਬਜ਼ੇ ਦੇ ਕਰੀਬ ਸੱਤ ਦਹਾਕਿਆਂ ਬਾਅਦ ਵੀ ਗਿਲਗਿਤ-ਬਾਲਟਿਸਤਾਨ ਦੱਖਣੀ ਏਸ਼ੀਆ ਦਾ ਸਭ ਤੋਂ ਅਣਗੌਲਿਆ ਇਲਾਕਾ ਹੈ। ਇਹ ਖ਼ੁਲਾਸਾ ਤਿੰਨ ਪਾਕਿਤਸਾਨੀ ਮਾਹਿਰਾਂ ਸੁਰਿੰਦਰ ਕੁਮਾਰ ਸ਼ਰਮਾ, ਯਾਕੂਬ ਉਲ ਹਸਨ ਅਤੇ ਅਸ਼ੋਕ ਬੇਹੁਰੀਆ ਵੱਲੋਂ ਲਿਖੀ ਨਵੀਂ ਕਿਤਾਬ ‘ਪਾਕਿਸਤਾਨ ਆਕਿਉਪਾਈਡ ਕਸ਼ਮੀਰ-ਪੌਲਿਟਿਕਸ, ਪਾਰਟੀਜ਼ ਐਂਡ ਪਰਸਨੈਲਟੀਜ਼’ ’ਚ ਕੀਤਾ ਗਿਆ ਹੈ। ਖ਼ਿੱਤੇ ਦੇ ਸ਼ੀਆ ਤਬਕੇ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਹੈ। ਕਿਤਾਬ ਮੁਤਾਬਕ ਪਾਕਿਸਤਾਨ ਸਰਕਾਰ ਨੇ ਗਿਲਗਿਤ-ਬਾਲਟਿਸਤਾਨ ਦੇ ਲੋਕਾਂ ਦੀ ਆਰਥਿਕ ਹਾਲਤ ਸੁਧਾਰਨ ਦੇ ਕੋਈ ਯਤਨ ਨਹੀਂ ਕੀਤੇ। ਬੇਰੁਜ਼ਗਾਰੀ ਕਾਰਨ ਖ਼ਿੱਤੇ ’ਚ ਨੌਜਵਾਨਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। ਬਲਵਾਰਿਸਤਾਨ ਨੈਸ਼ਨਲ ਫਰੰਟ ਦੇ ਆਗੂ ਅਬਦੁੱਲ ਹਾਮਿਦ ਖ਼ਾਨ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ 14 ਮਾਰਚ 2016 ’ਚ ਪੱਤਰ ਲਿਖ ਕੇ ਇਥੋਂ ਦੇ ਹਾਲਾਤ ਬਿਆਨੇ ਸਨ। ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ-ਬਾਲਟਿਸਤਾਨ ’ਚ ਮਨੁੱਖੀ ਹੱਕਾਂ ਦੇ ਘਾਣ ਤੋਂ ਲੋਕਾਂ ਨੂੰ ਬਚਾਉਣ ਲਈ ਕੋਈ ਕਾਨੂੰਨ, ਸੰਵਿਧਾਨ ਜਾਂ ਨਿਆਂਇਕ ਪ੍ਰਬੰਧ ਨਹੀਂ ਹੈ। ਕਿਤਾਬ ਮੁਤਾਬਕ ਚੀਨ ਦੀ ਖਿੱਤੇ ’ਚ ਮੌਜੂਦਗੀ ਨਾਲ ਉਹ ਵਿਵਾਦਤ ਖੇਤਰ ਦੀ ਇਕ ਧਿਰ ਬਣ ਜਾਵੇਗਾ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਮੰਤਰੀ ਮੰਡਲ ਨੇ ਫੋਨਾਂ ਦੀ ਖ਼ਰੀਦ ਵਾਸਤੇ ਫੰਡ ਦੀ ਵਰਤੋਂ ਨੂੰ ਦਿੱਤੀ ਪ੍...

ਸ਼ਹਿਰ

View All