ਪਰਵਾਸੀਆਂ ਨੂੰ ਇਕਾਂਤਵਾਸ ’ਚੋਂ ਹਫ਼ਤੇ ਬਾਅਦ ਮਿਲੇਗੀ ਛੁੱਟੀ

ਪੰਜਾਬ ਦੇ ਸਿਹਤ ਵਿਭਾਗ ਵੱਲੋੋਂ ਨਵੀਆਂ ਸੇਧਾਂ ਜਾਰੀ; ‘ਕੋਵਾ’ ਐਪ ਡਾਊਨਲੋਡ ਕਰਨਾ ਲਾਜ਼ਮੀ ਕਰਾਰ ਦਵਿੰਦਰ ਪਾਲ ਚੰਡੀਗੜ੍ਹ, 25 ਮਈ ਪੰਜਾਬ ਸਰਕਾਰ ਨੇ ਵਿਦੇਸ਼ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਕਰਨ ਸਬੰਧੀ ਨਵੀਆਂ ਸੇਧਾਂ ਜਾਰੀ ਕੀਤੀਆਂ ਹਨ। ਇਨ੍ਹਾਂ ਸੇਧਾਂ ਮੁਤਾਬਕ ਵਿਦੇਸ਼ ਤੋਂ ਆਉਣ ਵਾਲੇ ਵਿਅਕਤੀ ਨੂੰ ਹੋਟਲ ਵਿੱਚ ਸਰਕਾਰੀ ਨਿਗਰਾਨੀ ਵਾਲੇ ਇਕਾਂਤਵਾਸ ਕੇਂਦਰ ਤੋਂ ਇੱਕ ਹਫ਼ਤੇ ਬਾਅਦ ਘਰ ਭੇਜ ਕੇ ਘਰ ਅੰਦਰ ਸੱਤ ਦਿਨਾਂ ਲਈ ਇਕਾਂਤ ਵਿੱਚ ਰਹਿਣ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ ਹਰੇਕ ਵਿਅਕਤੀ ਨੂੰ ਰਾਜ ਸਰਕਾਰ ਵੱਲੋਂ ਬਣਾਈ ਗਈ ‘ਕੋਵਾ’ ਐਪ ਆਪਣੇ ਮੋਬਾਈਲ ਫੋਨ ’ਤੇ ਲਾਜ਼ਮੀ ਅਪਲੋਡ ਕਰਨੀ ਪਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All