ਨੌਜਵਾਨਾਂ ਨੂੰ ਅੱਗੇ ਲਿਆਵੇਗੀ ਬੰਗਾਲ ਸੀਪੀਐੱਮ

ਕੋਲਕਾਤਾ, 12 ਅਗਸਤ

ਹਨਨ ਮੁੱਲ੍ਹਾ

ਪੱਛਮੀ ਬੰਗਾਲ ਵਿੱਚ ਹੁਣ ਤੱਕ ਦੀ ਆਪਣੀ ਸਭ ਤੋਂ ਮਾੜੀ ਚੋਣ ਕਾਰਗੁਜ਼ਾਰੀ ਤੋਂ ਦੋ ਮਹੀਨਿਆਂ ਬਾਅਦ ਸੀਪੀਆਈ (ਐੱਮ) ਵਲੋਂ ਸੂਬਾਈ ਇਕਾਈ ਦੇ ਢਾਂਚੇ ਸਮੇਤ ਵੱਡੇ ਪੱਧਰ ’ਤੇ ਤਬਦੀਲੀਆਂ ਕੀਤੀਆਂ ਜਾਣਗੀਆਂ। ਜਾਣਕਾਰੀ ਅਨੁਸਾਰ ਪਾਰਟੀ ਵਲੋਂ ਹਰ ਪੱਧਰ ’ਤੇ ਪੁਰਾਣੇ ਆਗੂਆਂ ਦੀ ਥਾਂ ਨੌਜਵਾਨਾਂ ਨੂੰ ਦਿੱਤੀ ਜਾਵੇਗੀ। ਪੱਛਮੀ ਬੰਗਾਲ ਉੱਪਰ 1977 ਤੋਂ ਬਾਅਦ ਲਗਭਗ ਤਿੰਨ ਦਹਾਕੇ ਲਗਾਤਾਰ ਰਾਜ ਕਰਨ ਵਾਲੀ ਖੱਬੇ ਪੱਖੀ ਪਾਰਟੀ ਸੀਪੀਆਈ (ਐੱਮ) ਨੂੰ 2019 ਦੀਆਂ ਚੋਣਾਂ ਵਿੱਚ ਕਰਾਰੀ ਹਾਰ ਝੱਲਣੀ ਪਈ ਅਤੇ ਪਾਰਟੀ ਨੂੰ ਸੂਬੇ ਦੀਆਂ 42 ਲੋਕ ਸਭਾ ਸੀਟਾਂ ਵਿੱਚੋਂ 40 ਸੀਟਾਂ ’ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਸੂਬੇ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਅਤੇ ਬੰਗਾਲ ਰਾਜਨੀਤੀ ਵਿੱਚ ਤਾਜ਼ਾ ਕੁੱਦੀ ਭਾਰਤੀ ਜਨਤਾ ਪਾਰਟੀ ਤੋਂ ਇਸ ਖੱਬੀ ਧਿਰ ਨੂੰ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਮੀਟਿੰਗਾਂ ਦੌਰਾਨ ਆਗੂ ਇਸ ਸਿੱਟੇ ’ਤੇ ਪੁੱਜੇ ਕਿ ਪਾਰਟੀ ਦੇ ਢਾਂਚੇ ਵਿੱਚ ਸਿਖਰਲੇ ਪੱਧਰ ’ਤੇ ਵੀ ਤਬਦੀਲੀ ਦੀ ਲੋੜ ਹੈ। ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਹਨਨ ਮੁੱਲ੍ਹਾ ਨੇ ਕਿਹਾ, ‘‘ਪਾਰਟੀ ਵੱਖਰੀ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰ ਰਹੀ ਹੈ, ਜਿਸ ਲਈ ਵਿਸ਼ੇਸ਼ ਕਦਮ ਚੁੱਕੇ ਜਾਣ ਦੀ ਲੋੜ। ਸਾਨੂੰ ਇਸ ਵੇਲੇ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦੋਵਾਂ ਤੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਨੂੰ ਆਪਣੀ ਲੀਡਰਸ਼ਿਪ ਵਿੱਚ ਨੌਜਵਾਨ ਚਿਹਰਿਆਂ ਦੀ ਲੋੜ ਹੈ, ਜੋ ਫਿਰਕਾਪ੍ਰਸਤੀ ਵਿਰੁਧ ਵੱਡੀਆਂ ਲਹਿਰਾਂ ਦੀ ਅਗਵਾਈ ਕਰ ਸਕਣ ਅਤੇ ਪਾਰਟੀ ਨੂੰ ਮੁੜ ਪੈਰਾਂ-ਸਿਰ ਕਰ ਸਕਣ।’’ -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All