ਨਵਤੇਜ ਪੁਆਧੀ ਰਚਿਤ ਕਹਾਣੀਆਂ

 ਸੁਖਮਿੰਦਰ ਸੇਖੋਂ ਇੱਕ ਪੁਸਤਕ - ਇੱਕ ਨਜ਼ਰ 12407665cd _new doc 2018_07_24_2ਕਿਸੇ ਮਰਹੂਮ ਲੇਖਕ ਨੂੰ ਉਸ ਦੀਆਂ ਸਾਹਿਤਕ ਕਿਰਤਾਂ ਬਹਾਨੇ ਯਾਦ ਕਰਨਾ ਸਾਰਥਕ ਰੁਝਾਨ ਹੈ। ਕੇਂਦਰੀ ਤੋਂ ਇਲਾਵਾ ਮਾਝੇ, ਮਾਲਵੇ ਅਤੇ ਦੁਆਬੇ ਦੇ ਕਵੀ, ਲੇਖਕਾਂ ਦਾ ਇੱਕ ਵੱਡਾ ਕਾਫ਼ਲਾ ਹੈ, ਪਰ ਪੁਆਧ ਦੇ ਸਾਹਿਤਕਾਰ ਉਂਗਲਾਂ ’ਤੇ ਗਿਣਨ ਯੋਗ ਹੀ ਹੋਣਗੇ। ਨਵਤੇਜ ਪੁਆਧੀ ਅਜਿਹੇ ਹੀ ਕੁਝ ਲੇਖਕਾਂ ਵਿੱਚੋਂ ਇੱਕ ਉੱਭਰਵਾਂ ਹਸਤਾਖਰ ਹੈ। ਗਾਹੇ ਬਗਾਹੇ ਉਸ ਦੀਆਂ ਕਹਾਣੀਆਂ ਪੜ੍ਹਨ ਦਾ ਮੌਕਾ ਮਿਲਦਾ ਰਿਹਾ ਹੈ, ਪਰ ਹੁਣ ਇੱਕੋ ਪੁਸਤਕ ‘ਨਵਤੇਜ ਪੁਆਧੀ ਦੀਆਂ ਕੁੱਲ ਕਹਾਣੀਆਂ’ (ਕੀਮਤ: 395 ਰੁਪਏ; ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ) ਵਿੱਚ ਉਸ ਦੀ ਸਮੁੱਚੀ ਕਥਾ ਰਚਨਾ ਨੂੰ ਨਿੱਠ ਕੇ ਜਾਣਨ, ਸਮਝਣ ਦਾ ਸਬੱਬ ਬਣਿਆ ਹੈ। ਸੰਪਾਦਕ ਮਨਮੋਹਨ ਸਿੰਘ ਦਾਊਂ ਨੇ ਇਸ ਪੁਸਤਕ ਦੇ ਚਾਰ ਖੰਡ ਕੀਤੇ ਹਨ। ਮਿਸਾਲ ਵਜੋਂ: ਗਊ ਤੇ ਸ਼ਰਾਬ, ਪੂਰਾ ਮਰਦ, ਉੱਚਾ ਬੁਰਜ ਲਾਹੌਰ ਦਾ ਅਤੇ ਅਣਛਪੀਆਂ ਕਹਾਣੀਆਂ। ਪਹਿਲੇ ਭਾਗ ਵਿੱਚ ਲੇਖਕ ਦੀ ਇੱਕ ਕਹਾਣੀ ‘ਕੀਟ’ ਵਿਚਾਰਨ ਯੋਗ ਹੈ। ਦੋਸਤ ਮਿੱਤਰ ਦਾਰੂ ਪੀ ਰਹੇ ਹਨ। ਇਸ ਦੌਰਾਨ ਦਿਆਲੇ ਦੀ ਵਹੁਟੀ ਉਸ ਦੇ ਹੀ ਇੱਕ ਮਿੱਤਰ ਪਾਸ਼ੀ ਨਾਲ ਚੋਰੀਓਂ ਨੱਸ ਜਾਂਦੀ ਹੈ। ਦਿਆਲਾ ਰੋਣਹਾਕਾ ਹੋ ਗਿਆ ਸੀ। ਕਹਾਣੀ ‘ਗਊ ਤੇ ਸ਼ਰਾਬ’ ਆਪਣੇ ਸਿਰਲੇਖ ਦੀ ਪੂਰੀ ਤਰਜਮਾਨੀ ਕਰਦੀ ਹੈ। ਇਹ ਕਹਾਣੀ ਇੱਕ ਬ੍ਰਾਹਮਣ ਤੇ ਜੱਟ ਦੇ ਕਿਰਦਾਰ ’ਤੇ ਸੂਖ਼ਮ ਕਟਾਖਸ਼ ਕਰ ਜਾਂਦੀ ਹੈ। ‘ਧੌਲ ਧਰਮ’ ਧਾਰਮਿਕ ਪ੍ਰਵਿਰਤੀ ਦੇ ਪਿਤਾ ਤੇ ਉਸ ਦੇ ਵਿਗੜੇ ਐਬੀ ਪੁੱਤਰ ਦੀ ਦਾਸਤਾਨ ਹੈ। ਜਦੋਂ ਇੱਕ ਰੋਜ਼ ਸ਼ਰਾਬੀ ਹੋਏ ਕਾਬਲ ਨੂੰ ‘ਬਾਪੂ ਜੀ’ ਧੌਲ ਮਾਰ ਕੇ ਸੁੱਟ ਦਿੰਦਾ ਹੈ ਤਾਂ ਉਹ ਕਿੰਨੀ ਹੀ ਦੇਰ ਜ਼ਮੀਨ ਤੋਂ ਉੱਠ ਨਾ ਸਕਿਆ ਅਤੇ ਹੱਤਕ ਮੰਨਦਿਆਂ ਘਰ ਵੀ ਨਾ ਬਹੁੜਿਆ। ਹੌਲੀ ਹੌਲੀ ਖ਼ਬਰ ਹੋਈ ਕਿ ਉਹ ਤਾਂ ਫ਼ੌਜ ਵਿੱਚ ਭਰਤੀ ਹੋ ਗਿਆ ਹੈ। ਫਿਰ ਇੱਕ ਦਿਨ ਹੋਰ ਖ਼ਬਰ ਆਉਂਦੀ ਹੈ ਕਿ ਉਹ ਦੁਸ਼ਮਣ ਦੇ ਛੱਕੇ ਛੁਡਾਉਂਦਾ ਹੋਇਆ ਸ਼ਹੀਦੀ ਦਾ ਜਾਮ ਪੀ ਗਿਆ। ਹੋਰ ਕਹਾਣੀਆਂ ਵੀ ਆਪੋ ਆਪਣੀ ਥਾਂ ਠੀਕ ਹਨ। ‘ਉਧਾਲਾ’ ਕਹਾਣੀ ਵੀ ਆਪਣੇ ਸਿਰਲੇਖ ਤੋਂ ਹੀ ਵਿਸ਼ਾ ਦਰਸਾ ਜਾਂਦੀ ਹੈ। ਕਹਾਣੀ ਦਾ ਪਾਤਰ ਅਰਜੂ ਆਪਣੇ ਤੋਂ ਉਮਰ ਵਿੱਚ ਅੱਧੀ ਪੂਰਬਣ ਰਾਮੀ  ਨੂੰ ਉਸ ਦੇ ਪਿਤਾ ਤੋਂ ਖਰੀਦ ਲਿਆਉਂਦਾ ਹੈ ਅਤੇ ਘਰ ਵਸਾ ਲੈਂਦਾ ਹੈ। ਰਾਮੀ ਆਪਣੇ ਇੱਕ ਹਾਣੀ ਮੀਤੇ ਨੂੰ ਦਿਲੋਂ ਚਾਹੁਣ ਲੱਗਦੀ ਹੈ। ਉਸ ਦੇ ਬਾਂਕੇਪਣ ਤੇ ਗਲ ਵਿੱਚ ਸੋਨੇ ਦੀ ਚਮਕਦੀ ਤਵੀਤੜੀ ਦੀ ਉਹ ਕਾਇਲ ਹੋ ਜਾਂਦੀ ਹੈ। ਇੱਕ ਦਿਨ ਰਾਮੀ ਨੂੰ ਮੇਲੇ ਵਿੱਚੋਂ ਕੋਈ ਕੱਢ ਕੇ ਲੈ ਜਾਂਦਾ ਹੈ। ਕਥਾਕਾਰ ਸਪਸ਼ਟ ਨਹੀਂ ਕਰਦਾ ਕਿ ਉਹ ਮੀਤੇ ਨਾਲ ਨੱਸੀ ਜਾਂ ਕੁਆਰੀ ਹੁੰਦਿਆਂ ਦੇ ਆਪਣੇ ਪ੍ਰੇਮੀ ਰਘੂ ਨਾਲ। ਕਥਾ ਸੰਗ੍ਰਹਿ ਦੀ ਇੱਕ ਹੋਰ ਕਹਾਣੀ ‘ਪੂਰਾ ਮਰਦ’ ਵੀ ਦਿਲਚਸਪੀ ਤੋਂ ਖਾਲੀ ਨਹੀਂ। ਇਹ ਜਾਗੀਰਦਾਰੀ ਨਿਜ਼ਾਮ ਦੀ ਹੈਂਕੜਬਾਜ਼ੀ ਦੀ ਤਸਵੀਰ ਪੇਸ਼ ਕਰਦੀ ਹੈ। ਤਕਰੀਬਨ ਸਾਰੀਆਂ ਕਹਾਣੀਆਂ ਹੀ ਰੌਚਿਕ ਹਨ ਅਤੇ ਪੇਂਡੂ ਸਭਿਆਚਾਰ ਦੀ ਹਕੀਕੀ ਤਸਵੀਰ ਪੇਸ਼ ਕਰਦੀਆਂ ਹਨ। ਕੁਝ ਕੁ ਕਹਾਣੀਆਂ ਯਥਾਰਥ ਤਾਂ ਪੇਸ਼ ਕਰਦੀਆਂ ਹਨ, ਪਰ ਕਥਾਕਾਰ ਦੀ ਇਨ੍ਹਾਂ ਵਿੱਚ ਖ਼ੁਦ ਦੀ ਇੱਛਾ ਵੀ ਸ਼ਾਮਿਲ ਹੋ ਜਾਂਦੀ ਹੈ। ਇਸ ਦੇ ਬਾਵਜੂਦ ਕੁਲ ਮਿਲਾ ਕੇ ਇਨ੍ਹਾਂ ਕਹਾਣੀਆਂ ਦਾ ਬੱਝਵਾਂ ਪ੍ਰਭਾਵ ਇਨ੍ਹਾਂ ਦੇ ਪੱਖ ਵਿੱਚ ਭੁਗਤਦਾ ਹੈ। ਕਹਾਣੀਆਂ ਨਿੱਕੀ ਹੁਨਰੀ ਕਹਾਣੀ ਦੇ ਇਰਦ ਗਿਰਦ ਹੀ ਰਹਿੰਦੀਆਂ ਹਨ। ਇਹ ਅੱਜ ਦੀ ਗੁੰਝਲਦਾਰ ਬਿਰਤਾਂਤਕ ਕਹਾਣੀ ਵਾਂਗ ਨਹੀਂ ਹਨ। ਕਹਾਣੀਕਾਰ ਦੀ ਮੌਲਿਕ ਸ਼ੈਲੀ ਅਤੇ ਪਾਤਰਾਂ ਦੀ ਸੁਭਾਵਿਕ ਬੋਲੀ ਤੇ ਵੱਖਰਤਾ ਨਵਤੇਜ ਪੁਆਧੀ ਨੂੰ ਦੂਜਿਆਂ ਤੋਂ ਵਖਰਿਆਉਂਦੀ ਹੈ। ਮਨਮੋਹਨ ਸਿੰਘ ਦਾਊਂ ਨੇ ਸੁਚੱਜੀ ਸੰਪਾਦਨਾ ਕੀਤੀ ਹੈ। ਸੰਪਰਕ: 98145-07693

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਉਪ ਰਾਜਪਾਲ ਨੇ ਕੀਤਾ ਉਦਘਾਟਨ; ਕੇਂਦਰ ਤੇ ਦਿੱਲੀ ਦੇ ਆਗੂਆਂ ਨੇ ਲਿਆ ਕੋਵ...

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਲੁਧਿਆਣਾ ਜੇਲ੍ਹ ਵਿੱਚ 26 ਕੈਦੀਆਂ ਤੇ ਹਵਾਲਾਤੀਆਂ ਨੂੰ ਕਰੋਨਾ

ਸ਼ਹਿਰ

View All