ਦਿੱਲੀ ਦੇ ਲੋਕਾਂ ਨੇ ਭਾਜਪਾ ਦੀ ‘ਵੰਡ ਦੀ ਸਿਆਸਤ’ ਨੂੰ ਨਕਾਰਿਆ: ਖੜਗੇ

ਬੰਗਲੂਰੂ, 13 ਫਰਵਰੀ

ਮਲਿਕਾਰਜੁਨ ਖੜਗੇ

ਸੀਨੀਅਰ ਕਾਂਗਰਸ ਆਗੂ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਦਿੱਲੀ ਅਸੈਂਬਲੀ ਚੋਣਾਂ ਦੇ ਨਤੀਜਿਆਂ ਤੋਂ ਸਾਫ਼ ਹੈ ਕਿ ਲੋਕਾਂ ਨੇ ਭਾਜਪਾ ਦੀ ‘ਵੰਡ ਦੀ ਸਿਆਸਤ’ ਨੂੰ ਉੱਕਾ ਹੀ ਰੱਦ ਕਰ ਦਿੱਤਾ ਹੈ। ਸ੍ਰੀ ਖੜਗੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ ਦਿੱਲੀ ਚੋਣਾਂ ਵਿੱਚ ਮਿਲੀ ਨਮੋਸ਼ੀਜਨਕ ਹਾਰ ਮਗਰੋਂ ਚੋਣ ਪ੍ਰਚਾਰ ਦੌਰਾਨ ਰਹੀ ਗਈਆਂ ਘਾਟਾਂ ਦੇ ਆਤਮ ਚਿੰਤਨ ਵਿੱਚ ਜੁੱਟ ਗਈ ਹੈ। ਇਥੇ ਬੇਲਾਗਾਵੀ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਖੜਗੇ ਨੇ ਕਿਹਾ, ‘ਚੋਣਾਂ ਵਿੱਚ ਹਾਰ ਜਾਂ ਜਿੱਤ ਆਮ ਗੱਲ ਹੈ, ਚੋਣਾਂ ਵਿੱਚ ਪਾਰਟੀ (ਕਾਂਗਰਸ) ਨੇ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਸਾਨੂੰ ਸਫ਼ਲਤਾ ਨਹੀਂ ਮਿਲੀ। ਪਰ ਇਕ ਗੱਲ ਤਾਂ ਪੱਕੀ ਹੈ ਕਿ ਜਿਹੜੇ (ਭਾਜਪਾ) ਧਰਮ ਦੇ ਨਾਂ ’ਤੇ ਜਿੱਤਣ ਲਈ ਦ੍ਰਿੜ੍ਹ ਸਨ, ਉਨ੍ਹਾਂ ਨੂੰ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਮੁੱਖ ਮੰਤਰੀਆਂ, ਸੰਸਦ ਮੈਂਬਰਾਂ ਤੇ ਵਿਧਾਇਕਾਂ ਵੱਲੋਂ ਪ੍ਰਚਾਰ ਕਰਨ ਦੇ ਬਾਵਜੂਦ ਜਿੱਤ ਨਸੀਬ ਨਹੀਂ ਹੋਈ।’ ਉਧਰ ਸੀਪੀਐੱਮ ਨੇ ਆਪਣੇ ਰਸਾਲੇ ‘ਪੀਪਲਜ਼ ਡੈਮੋਕਰੈਸੀ’ ਦੇ ਸੱਜਰੇ ਅਡੀਸ਼ਨ ਦੀ ਸੰਪਾਦਕੀ ਵਿੱਚ ਦਿੱਲੀ ’ਚ ਆਮ ਆਦਮੀ ਪਾਰਟੀ ਨੂੰ ਮਿਲੀ ਜਿੱਤ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਜਿੱਤ ਦਾ ਅਸਲ ਸਿਹਰਾ ਦਿੱਲੀ ਦੇ ਲੋਕਾਂ ਸਿਰ ਬੱਝਦਾ ਹੈ। ਸੰਪਾਦਕੀ ਮੁਤਾਬਕ ਮਹਾਰਾਸ਼ਟਰ ਤੇ ਝਾਰਖੰਡ ਮਗਰੋਂ ਦਿੱਲੀ ਵਿੱਚ ਹਾਰ ਭਾਜਪਾ ਲਈ ਸੁਨੇਹਾ ਹੈ ਕਿ ਲੋਕਾਂ ਨੇ ਉਨ੍ਹਾਂ ਨੂੰ ‘ਦੋ ਟੁਕ ਜਵਾਬ’ ਦੇ ਦਿੱਤਾ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All