ਤਬਰੇਜ਼ ਕਾਂਡ: ਮੁਲਜ਼ਮਾਂ ’ਤੇ ਲੱਗੀ ਹੱਤਿਆ ਦੀ ਧਾਰਾ ਹਟਾਈ

ਸਰਾਏਕੇਲਾ, 10 ਸਤੰਬਰ ਪੁਲੀਸ ਨੇ ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਵਿਚ ਤਬਰੇਜ਼ ਅੰਸਾਰੀ ਨਾਂ ਦੇ ਮੁਸਲਿਮ ਨੌਜਵਾਨ ਦੀ ਹਜੂਮ ਵੱਲੋਂ ਹੱਤਿਆ ਕੀਤੇ ਜਾਣ ਦੇ ਕੇਸ ’ਚੋਂ 11 ਮੁਲਜ਼ਮਾਂ ਖ਼ਿਲਾਫ਼ ਹੱਤਿਆ ਦਾ ਦੋਸ਼ ਵਾਪਸ ਲੈ ਲਿਆ ਹੈ। ਮੁਲਜ਼ਮਾਂ ਖ਼ਿਲਾਫ਼ ਲੱਗੇ ਹੱਤਿਆ ਦੇ ਦੋਸ਼ (ਧਾਰਾ 302) ਨੂੰ ਧਾਰਾ 304 (ਗ਼ੈਰ ਇਰਾਦਤਨ ਕਤਲ) ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਸਰਾਏਕੇਲਾ ਖਰਸਾਵਾਂ ਜ਼ਿਲ੍ਹੇ ਦੇ ਐੱਸਐੱਸਪੀ ਕਾਰਤਿਕ ਐੱਸ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਦੀ ਰਾਇ ਲੈਣ ਤੋਂ ਬਾਅਦ ਧਾਰਾ ਬਦਲੀ ਗਈ ਹੈ। ਸਬੰਧਤ ਅਧਿਕਾਰੀ ਵੀ ਅੰਸਾਰੀ ਦੀ ਹਜੂਮੀ ਹੱਤਿਆ ਦੇ ਮਾਮਲੇ ’ਚ ਕਿਸੇ ਨਤੀਜੇ ਉੱਤੇ ਨਹੀਂ ਪਹੁੰਚ ਸਕੇ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 13 ਜਣਿਆਂ ਵਿਚੋਂ ਦੋ ਖ਼ਿਲਾਫ਼ ਦੋਸ਼ ਪੱਤਰ ਇਕ ਸਥਾਨਕ ਅਦਾਲਤ ਵਿਚ ਦਾਖ਼ਲ ਕੀਤਾ ਗਿਆ ਹੈ ਤੇ ਜਲਦੀ ਹੀ ਬਾਕੀ 11 ਜਣਿਆਂ ਵਿਰੁੱਧ ਜਾਂਚ ਮੁਕੰਮਲ ਕੀਤੀ ਜਾਵੇਗੀ।ਡਾਕਟਰਾਂ ਨੇ ਦਾਅਵਾ ਕੀਤਾ ਸੀ ਕਿ ਤਬਰੇਜ਼ (24) ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਸ ਦੀ ਭੀੜ ਨੇ ਚੋਰੀ ਦੇ ਦੋਸ਼ ਵਿਚ ਕੁੱਟਮਾਰ ਕੀਤੀ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿਚ ਅੰਸਾਰੀ ਨੂੰ ਇਕ ਖੰਭੇ ਨਾਲ ਬੰਨ੍ਹਿਆ ਹੋਇਆ ਸੀ ਤੇ ਕੁੱਟਿਆ ਜਾ ਰਿਹਾ ਸੀ। ਹਮਲਾ ਕਰਨ ਵਾਲੇ ਲੋਕ ਜੈ ਸ੍ਰੀ ਰਾਮ ਤੇ ਜੈ ਹਨੂਮਾਨ ਦੇ ਨਾਅਰੇ ਲਾ ਰਹੇ ਸਨ। ਘਟਨਾ ਖ਼ਿਲਾਫ਼ ਦੇਸ਼ ਦੇ ਕਈ ਹਿੱਸਿਆਂ ਵਿਚ ਰੋਸ ਮੁਜ਼ਾਹਰੇ ਹੋਏ ਸਨ। -ਪੀਟੀਆਈ

ਹਜੂਮੀ ਕਤਲਾਂ ਤੇ ਜਬਰ ਜਨਾਹ ਪੀੜਤਾਂ ਨੂੰ ਅੰਤਰਿਮ ਰਾਹਤ ਦਾ ਐਲਾਨ ਲਖਨਊ: ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਹਜੂਮੀ ਕਤਲਾਂ ਤੇ ਜਬਰ ਜਨਾਹ ਪੀੜਤਾਂ ਨੂੰ ਅੰਤਰਿਮ ਰਾਹਤ ਮੁਹੱਈਆ ਕਰਾਉਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪ੍ਰਧਾਨਗੀ ਹੇਠ ਅੱਜ ਹੋਈ ਸੂਬਾਈ ਵਜ਼ਾਰਤ ਦੀ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ। ਸੂਬਾ ਸਰਕਾਰ ਦੇ ਬੁਲਾਰੇ ਤੇ ਮੰਤਰੀ ਸਿੱਧਾਰਥ ਨਾਥ ਸਿੰਘ ਨੇ ਇਸ ਫ਼ੈਸਲੇ ਦੀ ਜਾਣਕਾਰੀ ਦਿੱਤੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All