ਡਾ. ਲਾਭ ਸਿੰਘ ਖੀਵਾ ਦਾ ਡਾ. ਰਵੀ ਪੁਰਸਕਾਰ ਨਾਲ ਸਨਮਾਨ

ਪੱਤਰ ਪ੍ਰੇਰਕ ਸੰਗਤ ਮੰਡੀ, 21 ਮਈ

ਡਾ.ਰਵਿੰਦਰ ਸਿੰਘ ਰਵੀ ਯਾਦਗਾਰੀ ਟਰੱਸਟ ਪਟਿਆਲਾ ਵੱਲੋਂ ਹਰ ਸਾਲ ਦਿੱਤਾ ਜਾਂਦਾ ਡਾ. ਰਵੀ ਪੁਰਸਕਾਰ ਇਸ ਵਾਰ ਯੂਨੀਵਰਸਿਟੀ ਕਾਲਜ ਘੁੱਦਾ ਦੇ ਪ੍ਰਿੰਸੀਪਲ ਡਾ. ਲਾਭ ਸਿੰਘ ਖੀਵਾ ਨੂੰ ਦਿੱਤਾ ਗਿਆ ਹੈ। ਪੰਜਾਬੀ ਸਾਹਿਤ-ਚਿੰਤਨ, ਸੱਭਿਆਚਾਰ ਅਤੇ ਲੇਖਕ-ਜਥੇਬੰਦੀਆਂ ਦੀਆਂ ਗਤੀਵਿਧੀਆਂ ਵਿੱਚ ਡਾ. ਖੀਵਾ ਵੱਲੋਂ ਪਾਏ ਯੋਗਦਾਨ ਨੂੰ ਮਾਨਤਾ ਦਿੰਦਿਆਂ ਟਰੱਸਟ ਨੇ ਇਹ ਪੁਰਸਕਾਰ ਪ੍ਰਦਾਨ ਕੀਤਾ ਹੈ। ਇਹ ਪੁਰਸਕਾਰ ਸਮਾਰੋਹ ਗੋਲਡਨ-ਜੁਬਲੀ ਹਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਦਿੱਲੀ ਦੇ ਇਤਿਹਾਸਕਾਰ ਡਾ. ਭਗਵਾਨ ਜੋਸ਼ ਦੀ ਪ੍ਰਧਾਨਗੀ ਹੇਠ ਹੋਇਆ। ਪੰਜਾਬੀ ਯੂਨੀਵਰਸਿਟੀ ਖੇਤਰੀ ਕੇਂਦਰ ਬਠਿੰਡਾ ਦੇ ਪ੍ਰੋਫ਼ੈਸਰ ਜੀਤ ਸਿੰਘ ਜੋਸ਼ੀ ਨੇ ਡਾ. ਖੀਵਾ ਦੀਆਂ ਇਸ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ’ਤੇ ਪਰਚਾ ਪੜ੍ਹਿਆ ਅਤੇ ਉਨ੍ਹਾਂ ਦੀਆਂ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਭਾਸ਼ਾ ਸਬੰਧੀ ਧਾਰਨਾਵਾਂ ਦਾ ਲੇਖਾ-ਜੋਖਾ ਪੇਸ਼ ਕੀਤਾ। ਡਾ. ਖੀਵਾ ਦਾ ਸਨਮਾਨ-ਪੱਤਰ ਪ੍ਰੋ. ਬਲਵੀਰ ਸਿੰਘ ਬੱਲੀ ਨੇ ਪੜ੍ਹਿਆ ਅਤੇ ਪ੍ਰਧਾਨਗੀ-ਮੰਡਲ ਨੇ ਸਨਮਾਨ ਵਜੋਂ ਲੋਈ, ਸਨਮਾਨ-ਚਿੰਨ੍ਹ, ਸਨਮਾਨ-ਪੱਤਰ ਅਤੇ 21,000 ਰੁਪਏ ਭੇਟ ਕੀਤੇ। ਡਾ. ਜੋਸ਼ ਨੇ ਭਾਰਤੀ ਰਾਜਨੀਤਿਕ ਦ੍ਰਿਸ਼ ਵਿੱਚ ਖੱਬੀ ਧਿਰ ਦੀ ਸਾਰਥਿਕਤਾ ਉੱਤੇ ਲੈਕਚਰ ਦਿੱਤਾ। ਇਸ ਸਮਾਰੋਹ ਵਿੱਚ ਅਧਿਆਪਕ ਨੇਤਾ ਡਾ. ਗੁਰਦੇਵ ਸਿੰਘ ਸੰਧੂ, ਸਾਬਕਾ ਪ੍ਰੋਫ਼ੈਸਰ ਪੀ.ਏ.ਯੂ. ਲੁਧਿਆਣਾ ਨੂੰ ਵੀ ਸਨਮਾਨਤ ਕੀਤਾ ਗਿਆ। ਪ੍ਰਧਾਨਗੀ-ਮੰਡਲ ਵਿੱਚੋਂ ਪ੍ਰਿੰਸੀਪਲ ਤਰਸੇਮ ਬਾਹੀਆ, ਮਨਮੋਹਨ ਸਿੰਘ, ਸਾਬਕਾ ਸਕੱਤਰ ਉਚੇਰੀ ਸਿੱਖਿਆ ਨੇ ਵੀ ਸੰਬੋਧਨ ਕੀਤਾ। ਇਸ ਸਮਾਰੋਹ ਵਿੱਚ ਪ੍ਰੋ. ਐਚ.ਐਸ. ਮਹਿਤਾ, ਪ੍ਰੋ. ਮਨਜੀਤ ਸਿੰਘ (ਬੁਲਾਰਾ ਆਮ ਪਾਰਟੀ), ਡਾ. ਸੁਮੇਲ ਸਿੰਘ ਸਿੱਧੂ,ਡਾ. ਰਬਿੰਦਰ ਨਾਥ ਸ਼ਰਮਾ, ਡਾ. ਸੁਰਜੀਤ ਸਿੰਘ ਪਟਿਆਲਾ, ਡਾ. ਰਜਨੀਸ਼ ਬਹਾਦਰ ਸਿੰਘ, ਪ੍ਰੋ. ਮਹਿੰਦਰ ਸਿੰਘ (ਸੰਗਰੂਰ), ਕਾਮਰੇਡ ਗੁਰਨਾਮ ਕੰਵਰ ਤੇ ਪੰਜਾਬੀ ਸਾਹਿਤ ਬਠਿੰਡਾ ਅਤੇ ਪੰਜਾਬੀ ਤੇ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪਰਵਾਸੀਆਂ ਨੂੰ ਦਿੱਲੀ ਨਾ ਛੱੜਣ ਦੀ ਅਪੀਲ...

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ; ਕਰੋਨਾ...

ਸ਼ਹਿਰ

View All